04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਲੇਖਕਾਂ ਨੇ ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਪੰਨੂ ਨੂੰ ਬਰਸੀ ਮੌਕੇ ਕੀਤਾ ਯਾਦ

ਅਜੀਤ ਡੈਸਕ 04-06-2026
ਸਮਰਾਲਾ, 3 ਜੂਨ (ਗੋਪਾਲ ਸੋਫਤ)-ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪੰਨੂ ਨੂੰ ਇਲਾਕੇ ਦੇ ਲੇਖਕਾਂ ਨੇ ਉਨ੍ਹਾਂ ਦੀ 6ਵੀਂ ਬਰਸੀ ਮੌਕੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾ ਕੇ ਯਾਦ ਕੀਤਾ | 'ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ' ਵਲੋਂ ਕਰਵਾਏ ਇਸ ਸਮਾਗਮ ਵਿਚ ਪ੍ਰੋ. ਪੰਨੂ ਦੀਆਂ ਲਿਖਤਾਂ ਅਤੇ ਉਨ੍ਹਾਂ ਦੇ ਅਧਿਆਪਨ ਤਜਰਬਿਆਂ ਬਾਰੇ ਹਾਜ਼ਰ ਲੇਖਕਾਂ ਨੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਭ ਤੋਂ ਪਹਿਲਾਂ ਹਰਜਿੰਦਰਪਾਲ ਸਿੰਘ ਨੇ ਪ੍ਰੋ. ਪੰਨੂ ਦੀ ਕਹਾਣੀ ਦੇ ਕੁੱਝ ਅੰਸ਼ ਪੇਸ਼ ਕੀਤੇ | ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਸਥਾਨਕ ਮਾਲਵਾ ਕਾਲਜ ਵਿਚ ਉਨ੍ਹਾਂ ਨਾਲ ਗੁਜ਼ਾਰਿਆ ਸਮਾਂ ਯਾਦ ਕਰਦਿਆਂ ਦੱਸਿਆ ਕਿ ਉਹ ਇੱਕ ਸਫਲ ਅਤੇ ਅਨੁਸ਼ਾਸਿਤ ਅਧਿਆਪਕ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦਾ ਕਦੇ ਕੋਈ ਸਮਾਂ ਬਰਬਾਦ ਨਹੀਂ ਕੀਤਾ | ਉਹ ਇੱਕ ਵਿਸ਼ਾਲ ਪ੍ਰਸੰਗ ਦੇ ਵਿਸ਼ੇ ਨੂੰ ਲੈ ਕੇ ਕਲਾਸ ਵਿਚ ਉੱਤਰਦੇ ਸਨ ਅਤੇ ਗੰਭੀਰਤਾ ਨਾਲ ਪੜ੍ਹਾਉਂਦੇ ਸਨ | ਡਾ. ਬੈਨੀਪਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਵਿਤਾਵਾਂ ਦੇ ਪੰਜ ਸੰਗ੍ਰਹਿ ਨੂੰ ਇੱਕੋ ਜਿਲਦ ਵਿਚ 'ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਕਾਵਿ ਜਗਤ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਜਾਵੇਗਾ | ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਬਾਲਿਓਾ, ਲਖਬੀਰ ਸਿੰਘ ਬਲਾਲਾ, ਮਾਸਟਰ ਆਤਮਾ ਸਿੰਘ ਕੋਟਲਾ, ਨਵਜੀਤ ਸਿੰਘ, ਭਜਨ ਸਿੰਘ, ਪਰਮਜੀਤ ਰਾਏ, ਮਾਸਟਰ ਦਲੀਪ ਸਿੰਘ, ਪਿ੍ੰਸੀਪਲ ਮੇਘ ਸਿੰਘ ਜਵੰਦਾ, ਦੀਪ ਦਿਲਬਰ ਸਿੰਘ, ਕਰਮਜੀਤ ਸਿੰਘ ਆਜ਼ਾਦ, ਨੇਤਰ ਸਿੰਘ ਮੁੱਤਿਓਾ ਅਤੇ ਹਰਮਿੰਦਰ ਸਿੰਘ ਗਿੱਲ ਨੇ ਵੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਗੁਜ਼ਾਰੇ ਸਮੇਂ ਦੀਆਂ ਯਾਦਾਂ ਸਾਂਝੀ ਕੀਤੀਆਂ |
ਪਿਛਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਆਈ ਸਕੂਲ ਦੇ 'ਪਰਵਾਜ਼' ਪ੍ਰੋਗਰਾਮ ਤਹਿਤ ਅਧਿਆਪਕ ਸਿਖਲਾਈ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਾਹਿਬ ਖੰਨਾ 'ਚ ਗੁਰਮਤਿ ਸਿਖਲਾਈ ਕੈਂਪ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।