03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਾਈਾਡ ਮੇਕਰ ਦੇ ਤਰਨਵੀਰ ਸਿੰਘ ਨੇ ਹਾਸਿਲ ਕੀਤਾ ਕੈਨੇਡਾ ਸਟੱਡੀ ਵੀਜ਼ਾ

ਅਜੀਤ ਡੈਸਕ 04-06-2026
ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਪਿਛਲੇ ਪੱਚੀ ਸਾਲਾਂ ਤੋਂ ਵਿਦਿਆਰਥੀ ਵਰਗ ਦਾ ਮਾਰਗਦਰਸ਼ਨ ਕਰਦੀ ਆ ਰਹੀ ਸੰਸਥਾ ਮਾਈਾਡ ਮੇਕਰ ਰਾਹੀਂ ਵਿਦੇਸ਼ਾਂ ਵਿੱਚ ਆਪਣੇ ਸੁਪਨੇ ਸਾਕਾਰ ਕਰ ਰਹੇ ਹਜ਼ਾਰਾਂ ਹੀ ਬੱਚੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾਈਾਡ ਮੇਕਰ ਦੇ ਤਜਰਬੇ ਦਾ ਭਰਪੂਰ ਫ਼ਾਇਦਾ ਲੈ ਰਹੇ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕੇ ਕੈਨੇਡਾ, ਅਮਰੀਕਾ, ਯੂਰੋਪ, ਆਸਟੇ੍ਰਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਉਚੇਰੀ ਵਿਦਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀ ਮਾਈਾਡ ਮੇਕਰ ਦੀ ਗਾਈਡੈਂਸ ਨਾਲ ਸਟੂਡੈਂਟ ਵੀਜ਼ਾ ਹਾਸਲ ਕਰ ਰਹੇ ਹਨ | ਇਸੇ ਲੜੀ ਤਹਿਤ ਮਾਈਾਡ ਮੇਕਰ ਦੇ ਵਿਦਿਆਰਥੀ ਤਰਨਵੀਰ ਸਿੰਘ ਸਪੁੱਤਰ ਮਨਜਿੰਦਰ ਸਿੰਘ ਵਾਸੀ ਪਾਇਲ ਨੇ ਮਾਈਾਡ ਮੇਕਰ ਦੀ ਆਈਲੈਟਸ ਕੋਚਿੰਗ ਨਾਲ ਸੱਤ ਬੈਂਡ ਹਾਸਲ ਕਰਨ ਤੋਂ ਬਾਅਦ ਡਾਇਰੈਕਟਰ ਓਪਰੇਸ਼ਨਜ਼ ਭਰਤ ਕੁਮਾਰ ਦੀ ਅਗਵਾਈ ਵਿੱਚ ਕੈਨੇਡਾ ਦੇ ਹੈਲੀਫੈਕਸ ਵਿੱਚ ਸਥਿਤ ਮਾਉਂਟ ਸੇਂਟ ਵਿਨਸੇ ਯੂਨੀਵਰਸਿਟੀ ਵਿੱਚ ਬੈਚੁਲਰ ਆਫ਼ ਬਿਜ਼ਨਸ ਐਡਮਿਨਿਸਟਰੇਸ਼ਨ ਲਈ ਅਕਾਦਮਿਕ ਸੈਸ਼ਨ ਮਈ 2026 ਵਿੱਚ ਸਟੱਡੀ ਵੀਜ਼ਾ ਹਾਸਲ ਕੀਤਾ | ਤਰਨਵੀਰ ਸਿੰਘ ਦੇ ਦੱਸਣ ਅਨੁਸਾਰ ਸਾਲ 2025 ਵਿੱਚ ਕਾਮਰਸ ਸ਼੍ਰੇਣੀ ਵਿੱਚ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਉਸਨੇ ਸਟੂਡੈਂਟ ਵੀਜ਼ਾ ਪ੍ਰਾਪਤ ਕੀਤਾ | ਉਸਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਵੀ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ | ਇਸ ਲਈ ਉਹ ਮਾਈਾਡ ਮੇਕਰ ਨਾਲ ਰਾਬਤਾ ਕਾਇਮ ਕਰਕੇ ਉਸਦੇ ਪੱਚੀ ਸਾਲਾਂ ਦੇ ਤਜਰਬੇ ਦਾ ਜ਼ਰੂਰ ਲਾਹਾ ਲੈਣ | ਮਾਈਾਡ ਮੇਕਰ ਦੀ ਸਮੁੱਚੀ ਟੀਮ ਨੇ ਤਰਨਵੀਰ ਸਿੰਘ ਨੂੰ ਵੀਜ਼ਾ ਲੱਗਿਆ ਪਾਸਪੋਰਟ ਦਿੰਦੇ ਹੋਏ ਉਸਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਅਥਲੀਟ ਗੁਰਿੰਦਰਵੀਰ ਸਿੰਘ 100 ਮੀਟਰ ਦੌੜ ਦਾ ਰਿਕਾਰਡ ਤੋੜ ਕੇ ਬਣਿਆ ਦੂਜਾ ਫਲਾਇੰਗ ਸਿੱਖ-ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।