ਪਾਇਲ, 3 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬੀਆਂ ਨੇ ਖੇਡਾਂ ਦੇ ਖੇਤਰ 'ਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਦੇਸ਼, ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ | ਹੁਣੇ ਹੁਣੇ ਰਾਂਚੀ ਵਿਖੇ ਹੋਈਆਂ ਨੈਸ਼ਨਲ ਗੇਮਾਂ ਅਥਲੈਟਿਕਸ 'ਚ ਗੁਰਿੰਦਰਵੀਰ ਸਿੰਘ ਨੇ 100 ਮੀਟਰ ਰੇਸ ਵਿੱਚ ਪੁਰਾਣਾ ਨੈਸ਼ਨਲ ਰਿਕਾਰਡ ਤੋੜ ਕੇ ਆਪਣਾ ਨਵਾਂ ਰਿਕਾਰਡ ਕਾਇਮ ਕਰਕੇ ਅਥਲੈਟਿਕ ਦੇ ਖੇਤਰ 'ਚ ਤਹਿਲਕਾ ਮਚਾ ਦਿੱਤਾ | ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਅਥਲੀਟ ਸੁਰਿੰਦਰ ਸਿੰਘ ਸ਼ਾਹਪੁਰ ਨੇ ਸਮੁੱਚੇ ਖੇਡ ਜਗਤ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਅਥਲੀਟ ਗੁਰਿੰਦਰਵੀਰ ਸਿੰਘ ਨੈਸ਼ਨਲ ਰਿਕਾਰਡ ਤੋੜ ਕੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ | ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬੀਆਂ ਨੇ ਦੇਸ਼ ਦੀ ਹਾਕੀ, ਕਬੱਡੀ, ਕਿ੍ਕਟ ਅਤੇ ਫੁੱਟਬਾਲ ਦੀਆਂ ਟੀਮਾਂ ਨੂੰ ਕਪਤਾਨ ਅਤੇ ਬਹੁਤ ਵੱਡੇ ਵੱਡੇ ਖਿਡਾਰੀ ਦਿੱਤੇ ਹਨ | ਜਿਨ੍ਹਾਂ ਨੇ ਦੇਸ਼ ਵਾਸਤੇ ਗੋਲਡ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ | ਦੁਨੀਆਂ ਦੇ ਤੇਜ ਤਰਾਰ ਦੌੜਾਕ ਮਿਲਖਾ ਸਿੰਘ ਨੂੰ ਐਥਲੈਟਿਕਸ ਦੇ ਖੇਤਰ 'ਚ ਫਲਾਇੰਗ ਸਿੱਖ ਕਿਹਾ ਜਾਂਦਾ ਹੈ | ਸ਼ਾਹਪੁਰ ਨੇ ਕਿਹਾ ਕਿ ਹੁਣ ਐਥਲੀਟ ਗੁਰਿਦਰਵੀਰ ਸਿੰਘ 100 ਮੀਟਰ ਰੇਸ ਦਾ ਨੈਸ਼ਨਲ ਰਿਕਾਰਡ ਤੋੜ ਦੂਜਾ ਫਲਾਇੰਗ ਸਿੱਖ ਬਣ ਗਿਆ ਹੈ ਜੋ ਕਿ ਆਉਣ ਵਾਲੀਆਂ ਉਲੰਪਿਕ ਖੇਡਾਂ ਭਾਰਤ ਲਈ ਗੋਲਡ ਮੈਡਲ ਪ੍ਰਾਪਤ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰੇਗਾ |