04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸ਼ਰਧਾਂਜਲੀ ਸਮਾਗਮ 'ਤੇ ਖ਼ੂਨਦਾਨ ਕੈਂਪ ਲਗਾਇਆ ਅਤੇ ਸੰਗਤ 'ਚ ਵੰਡੇ ਬੂਟੇ

ਅਜੀਤ ਡੈਸਕ 04-06-2026
ਸਮਰਾਲਾ, 3 ਜੂਨ (ਕੁਲਵਿੰਦਰ ਸਿੰਘ)-ਅਜੋਕੇ ਸਮੇਂ ਵਿਚ ਜਦੋਂ ਕੋਈ ਵਿਅਕਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਮਾਜਿਕ ਰੁਤਬੇ ਅਨੁਸਾਰ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਭੋਗ ਪਾ ਦਿੰਦੇ ਹਨ | ਪ੍ਰੰਤੂ ਕੁੱਝ ਵਿਅਕਤੀ ਸਮਾਜ ਤੋਂ ਕੁੱਝ ਵੱਖਰੇ ਚੱਲ ਕੇ ਵੀ ਆਪਣੇ ਪਰਿਵਾਰ ਦੇ ਵਿੱਛੜੇ ਵਿਅਕਤੀ ਨੂੰ ਸ਼ਰਧਾਂਜਲੀ ਦਿੰਦੇ ਹਨ, ਜਿਸ ਸਬੰਧੀ ਸਮਾਜ ਵਿਚ ਚਰਚਾ ਹੁੰਦੀ ਰਹਿੰਦੀ ਹੈ | ਇਹੋ ਜਿਹੀ ਮਿਸਾਲ ਸਮਰਾਲਾ ਸ਼ਹਿਰ ਵਿਚ ਵੀ ਮਿਲੀ ਹੈ, ਖੇਤੀਬਾੜੀ ਅਫ਼ਸਰ ਡਾ. ਕਿ੍ਪਾਲ ਸਿੰਘ ਜਿਨ੍ਹਾਂ ਦੇ ਮਾਤਾ ਬੀਬੀ ਬਲਜੀਤ ਕੌਰ, ਜੋ ਕਿ ਇੱਕ ਧਾਰਮਿਕ ਸ਼ਖ਼ਸੀਅਤ ਸਨ, ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸਮਰਾਲਾ ਵਿਖੇ ਕੀਤੀ ਗਈ | ਪਰਿਵਾਰ ਨੇ ਅੰਤਿਮ ਅਰਦਾਸ ਮੌਕੇ ਖ਼ੂਨਦਾਨ ਕੈਂਪ ਦਾ ਆਯੋਜਨ ਸਮਾਜ ਸੇਵੀ ਸੰਸਥਾ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਕੀਤਾ, ਜਿਸ ਵਿਚ ਕਰਨ ਹਸਪਤਾਲ ਸਮਰਾਲਾ ਵਲੋਂ ਡਾਕਟਰਾਂ ਦੀ ਟੀਮ ਨੇ ਖ਼ੂਨ ਇਕੱਤਰ ਕੀਤਾ | ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪਹਿਲੀ ਵਾਰ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ | ਇਸ ਤੋਂ ਇਲਾਵਾ ਵਾਤਾਵਰਨ ਵਿਚ ਫੈਲੀ ਤਪਸ਼ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਤਰ੍ਹਾਂ ਦੇ ਬੂਟੇ ਵੰਡੇ ਗਏ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਮਨਜੀਤ ਸਿੰਘ ਮੱੁਤੋਂ, ਨਵਜੀਤ ਸਿੰਘ ਪੀ. ਏ., ਸਤਿੰਦਰ ਸਿੰਘ, ਕਮਲ ਸਿੰਘ ਢਿੱਲੋਂ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਖੱਟਰਾਂ, ਬਾਬੂ, ਲਿੰਕਨ, ਤਰਨਵੀਰ ਸਿੰਘ, ਪਰਮਿੰਦਰ ਸਿੰਘ, ਅਮਰਿੰਦਰ ਸਿੰਘ, ਮਹਿੰਦਰ ਸਿੰਘ, ਐਡਵੋਕੇਟ ਗੁਰਨੀਤ ਸਿੰਘ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਕਮਲਜੀਤ ਕੌਰ ਆਦਿ ਨੇ ਭਰਪੂਰ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਅਥਲੀਟ ਗੁਰਿੰਦਰਵੀਰ ਸਿੰਘ 100 ਮੀਟਰ ਦੌੜ ਦਾ ਰਿਕਾਰਡ ਤੋੜ ਕੇ ਬਣਿਆ ਦੂਜਾ ਫਲਾਇੰਗ ਸਿੱਖ-ਸ਼ਾਹਪੁਰ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਆਈ ਸਕੂਲ ਦੇ 'ਪਰਵਾਜ਼' ਪ੍ਰੋਗਰਾਮ ਤਹਿਤ ਅਧਿਆਪਕ ਸਿਖਲਾਈ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।