25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਲੀਪੁਰ ਕਲਾਂ ਦੀ ਪੰਚਾਇਤ ਨੇ ਜੰਮੂ ਕੱਟੜਾ ਹਾਈਵੇਅ ਬਣਾ ਰਹੀ ਕੰਪਨੀ 'ਤੇ ਜਬਰੀ ਪੰਚਾਇਤੀ ਜ਼ਮੀਨ 'ਚੋਂ ਟਿੱਪਰ ਲੰਘਾਉਣ ਤੇ ਬੰਨ੍ਹ ਨੂੰ ਕਮਜ਼ੋਰ ਕੀਤੇ ਜਾਣ ਦੇ ਦੋਸ਼ ਲਗਾਏ <br/>

ਟਿੱਪਰਾਂ ਨੂੰ ਪੰਚਾਇਤੀ ਜ਼ਮੀਨ 'ਚੋਂ ਲੰਘਾ ਕੇ ਦਰਿਆ ਦੇ ਬੰਨ੍ਹ ਕਮਜ਼ੋਰ ਕੀਤੇ ਜਾਣ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਪੰਚ ਹਰਦਿਆਲ ਸਿੰਘ ਗੋਲਾ, ਜਗਜੀਤ ਸਿੰਘ ਜੱਗੂ, ਪ੍ਰਭਜੀਤ ਸਿੰਘ ਚਾਵਲਾ, ਗੁਰਵਿੰਦਰ ਸਿੰਘ ਗੋਲਡੀ ਚਾਵਲਾ, ਕਾਲਾ ਅਹੂਜਾ ਤੇ ਹੋਰ | ਤਸਵੀਰ: ਮੇਜਰ ਹੰਬੜਾਂ <br/> 06-06-2026
ਹੰਬੜਾਂ, 5 ਜੂਨ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੀ ਪੰਚਾਇਤ ਨੇ ਜੰਮੂ ਕੱਟੜਾ ਹਾਈਵੇਅ ਬਣਾ ਰਹੀ ਕੰਪਨੀ 'ਤੇ ਜਿੱਥੇ ਸਤਲੁਜ ਦਰਿਆ ਨੂੰ ਕਮਜ਼ੋਰ ਕੀਤੇ ਜਾਣ ਦੇ ਦੋਸ਼ ਲਗਾਏ ਉੱਥੇ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਵੇਂ ਕੰਪਨੀ ਦੇ ਟਿੱਪਰਾਂ ਨੇ ਪਹਿਲਾਂ ਹੀ ਬੰਨ੍ਹ ਦੇ ਕੁਝ ਹਿੱਸੇ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਹੈ ਉੱਥੇ ਹੁਣ ਬਿਨਾਂ ਮਨਜ਼ੂਰੀ ਤੋਂ ਪਿੰਡ ਵਲੀਪੁਰ ਕਲਾਂ ਦੀ ਪੰਚਾਇਤੀ ਜ਼ਮੀਨ 'ਚੋਂ ਰਸਤਾ ਬਣਾਕੇ ਬੁੱਢੇ ਨਾਲੇ ਦੇ ਬੰਨ੍ਹ ਤੋਂ ਟਿੱਪਰ ਲੰਘਾਕੇ ਬੰਨ੍ਹ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ | ਵਲੀਪੁਰ ਕਲਾਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਵਿਰੋਧ ਕੀਤੇ ਜਾਣ ਤੇ ਹਾਈਵੇ ਦੇ ਅਧਿਕਾਰੀ ਗੁੰਡਾਗਰਦੀ 'ਤੇ ਉੱਤਰ ਆਏ ਜਿੰਨ੍ਹਾਂ ਦੀ ਇਸ ਗੁੰਡਾਗਰਦੀ ਵਿਰੁੱਧ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਜੰਮਕੇ ਨਾਅਰੇਬਾਜ਼ੀ ਕੀਤੀ ਗਈ | ਸਰਪੰਚ ਕਰਨੈਲ ਕੌਰ ਵਲੀਪੁਰ ਕਲਾਂ, ਪੰਚਾਇਤ ਮੈਂਬਰ ਹਰਦਿਆਲ ਸਿੰਘ ਗੋਲਾ ਵਲੀਪੁਰ ਕਲਾਂ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਪੰਚ ਭਗਵੰਤ ਸਿੰਘ ਹਾਂਸ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸਾਬਕਾ ਪੰਚ ਜਗਜੀਤ ਸਿੰਘ ਜੱਗੂ, ਪ੍ਰਭਜੀਤ ਸਿੰਘ ਚਾਵਲਾ, ਗੁਰਵਿੰਦਰ ਸਿੰਘ ਗੋਲਡੀ ਚਾਵਲਾ, ਸਾਬਕਾ ਪੰਚ ਹਰਨੇਕ ਸਿੰਘ, ਦਵਿੰਦਰ ਸਿੰਘ ਅਹੂਜਾ, ਜਗਦੀਸ਼ ਸਿੰਘ ਵਲੀਪੁਰ ਨੇ ਕਿਹਾ ਕਿ ਪੰਚਾਇਤ ਦੀ ਮਨਜ਼ੂਰੀ ਤੋਂ ਬਿਨ੍ਹਾਂ ਜ਼ਬਰੀ ਜ਼ਮੀਨ 'ਚੋਂ ਟਿੱਪਰ ਲੰਘਾਕੇ ਬੰਨ੍ਹ ਨੂੰ ਕਮਜ਼ੋਰ ਕੀਤੇ ਜਾਣ ਨਾਲ ਹੜ੍ਹਾਂ ਵਰਗੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸ਼ਨ ਅੱਖਾਂ ਮੀਚੀ ਬੈਠਾ ਹੈ | ਜਦੋਂ ਕਿ ਪਿਛਲੇ ਸਮੇਂ ਦੌਰਾਨ ਉਕਤ ਬੰਨ੍ਹ ਕਮਜ਼ੋਰ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਰਾਤਾਂ ਨੂੰ ਜਾਗ ਕੇ ਬੰਨ੍ਹ ਟੁੱਟਣ ਤੋਂ ਬਚਾਇਆ ਸੀ ਤੇ ਹੁਣ ਉਕਤ ਕੰਪਨੀ ਜ਼ਬਰੀ ਇੱਥੋਂ ਟਿੱਪਰ ਲੰਘਾਉਣਾ ਚਾਹੁੰਦੀ ਹੈ, ਜਿਸ ਨਾਲ ਉਹ ਦਰਜਨਾਂ ਪਿੰਡਾਂ ਨੂੰ ਡੋਬਣ ਦੀ ਤਿਆਰੀ ਕਰ ਰਹੀ ਪਰ ਪਿੰਡ ਵਾਸੀ ਕਿਸੇ ਵੀ ਹਾਲਤ 'ਚ ਇੱਥੋਂ ਟਿੱਪਰਾਂ ਨੂੰ ਨਹੀਂ ਲੰਘਣ ਦੇਣਗੇ, ਜਿੱਥੋਂ ਪਹਿਲਾਂ ਟਿੱਪਰ ਚੱਲ ਰਹੇ ਹਨ ਉੱਥੋਂ ਹੀ ਚਲਾਏ ਜਾਣ ਜੇਕਰ ਪ੍ਰਸ਼ਾਸ਼ਨ ਜਾਂ ਨੈਸ਼ਨਲ ਹਾਈਵੇਅ ਨੇ ਧੱਕਾ ਕੀਤਾਂ ਤਾਂ ਸਾਨੂੰ ਮਜ਼ਬੂਰਨ ਬੰਨ੍ਹ 'ਤੇ ਧਰਨਾ ਦੇਣਾ ਪਵੇਗਾ | ਜਦੋਂ ਉੱਥੇ ਮੌਜੂਦ ਕੰਪਨੀ ਕਰਮਚਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ ਗਿਆ ਅਤੇ ਮੌਕੇ 'ਤੇ ਐੱਸ.ਐੱਚ.ਓ. ਮੁੱਲਾਂਪੁਰ ਦਾਖਾ ਦੀ ਪੁਲਿਸ ਪਾਰਟੀ ਮੌਜੂਦ ਰਹੀ |

ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ 'ਚ ਕੌਮਾਂਤਰੀ ਵਾਤਾਵਰਨ ਦਿਵਸ ਬੂਟੇ ਲਗਾ ਕੇ ਮਨਾਇਆ <br/> ਅਗਲੀ ਖ਼ਬਰ ਬੀ. ਐੱਸ. ਐੱਫ. ਐਕਸ ਸਰਵਿਸਮੈਨ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।