25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਝਾੜੂ ਦੀ ਬੇਅਦਬੀ ਦੇ ਪਰਚੇ ਖ਼ਿਲਾਫ਼ ਕਾਂਗਰਸੀਆਂ ਨੇ ਧਰਨਾ ਲਗਾਇਆ

ਅਜੀਤ ਡੈਸਕ 07-06-2026
ਮਲੌਦ, 5 ਜੂਨ (ਪੱਤਰ ਪ੍ਰੇਰਕ)-ਆਮ ਆਦਮੀ ਪਾਰਟੀ ਵੱਲੋਂ ਟਾਂਡਾ ਵਿਖੇ ਝਾੜੂ ਖਿਲਾਰਣ ਵਾਲੇ ਨੌਜਵਾਨਾਂ ਤੇ ਝਾੜੂ ਦੀ ਬੇਅਦਬੀ ਦੇ ਨਾਮ ਤੇ ਕੀਤੇ ਪਰਚੇ ਦੇ ਵਿਰੋਧ ਵਿੱਚ ਕਾਂਗਰਸੀ ਆਗੂਆਂ ਵਲੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਗਿੱਲ ਕੂਹਲੀ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ 'ਆਪ' ਨੇ ਬੌਖਲਾਹਟ ਵਿੱਚ ਆ ਕੇ ਮਾੜੀ ਸੋਚ ਦਾ ਪ੍ਰਗਟਾਵਾ ਕਰਦਿਆਂ ਨੌਜਵਾਨਾਂ 'ਤੇ ਇਹ ਪਰਚਾ ਦਿੱਤਾ ਹੈ | ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰੰਤੂ ਝਾੜੂ ਖਿਲਾਰਨ ਉੱਪਰ ਹੀ ਬੇਅਦਬੀ ਵਰਗਾ ਦੋਸ਼ ਲਗਾ ਕੇ ਨੌਜਵਾਨਾਂ 'ਤੇ ਕਾਰਵਾਈ ਕਰਨ ਵਿੱਚ ਕੋਈ ਦੇਰੀ ਨਹੀਂ ਕੀਤੀ ਗਈ | ਇਸ ਮੌਕੇ ਬਲਾਕ ਕਾਂਗਰਸ ਦੋਰਾਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਘਲੋਟੀ, ਸੰਮਤੀ ਮੈਂਬਰ ਕ੍ਰਿਸ਼ਨ ਦੇਵ ਜੋਗੀਮਾਜਰਾ, ਕੁਲਬੀਰ ਸਿੰਘ ਸੋਹੀਆ, ਜਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਰਣਜੀਤ ਸਿੰਘ ਪਾਇਲ, ਜਤਿੰਦਰ ਸਿੰਘ ਗਿੱਲ ਚੋਮੋ ਚੇਅਰਮੈਨ ਕਿਸਾਨ ਸੈੱਲ, ਹਰਪ੍ਰੀਤ ਸਿੰਘ ਲਹਿਲ, ਰਾਜਵਿੰਦਰ ਸਿੰਘ ਸੋਹੀਆ, ਜੀਤ ਸਿੰਘ ਟਿੰਬਰਵਾਲ, ਪਰਮਜੀਤ ਸਿੰਘ ਪੰਮਾ ਚਾਪੜਾ, ਜਗਰੂਪ ਸਿੰਘ ਫੌਜੀ, ਤਰਲੋਕ ਸਿੰਘ ਚੋਮੋ, ਰਣਜੀਤ ਸਿੰਘ ਭੀਖੀ, ਤਰਸੇਮ ਸਿੰਘ ਕੂਹਲੀ, ਕੈਪਟਨ ਸੁਖਰਾਜ ਸਿੰਘ ਬੀਜਾ, ਰੁਪਿੰਦਰ ਸਿੰਘ ਬਿੰਦੂ ਪਾਇਲ, ਕਰਮ ਸਿੰਘ ਪੱਲ੍ਹਾ, ਬਲਵਿੰਦਰ ਸਿੰਘ ਬੰਬ, ਮਨਪ੍ਰੀਤ ਸਿੰਘ ਘਲੋਟੀ, ਦੀਪਾ ਰਾਮਗੜ੍ਹ ਸਰਦਾਰਾਂ ਆਦਿ ਹਾਜ਼ਰ ਸਨ | ਇਸ ਮੌਕੇ ਵਿਰੋਧ ਦਰਜ ਕਰਵਾਉਂਣ ਲਈ ਕਾਂਗਰਸੀ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਦੇ ਘਰ ਦੇ ਬਾਹਰ ਝਾੜੂ ਖਿਲਾਰਿਆ ਗਿਆ |
ਪਿਛਲੀ ਖ਼ਬਰ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਅਗਲੀ ਖ਼ਬਰ ਮਰਦਮਸ਼ੁਮਾਰੀ ਲਈ ਘਰਾਂ ਨੂੰ ਸੂਚੀਬੱਧ ਕਰਨ ਦਾ ਕੰਮ ਮੁਕੰਮਲ ਕਰਨ 'ਚ ਪੰਜਾਬ 'ਚੋਂ ਦੂਸਰੇ ਤੇ ਜ਼ਿਲੇ੍ਹ 'ਚੋਂ ਪਹਿਲੇ ਸਥਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।