25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲੀ

ਅਜੀਤ ਡੈਸਕ 07-06-2026
ਅਹਿਮਦਗੜ੍ਹ, 6 ਜੂਨ (ਰਵਿੰਦਰ ਪੁਰੀ)-ਸ਼ਹਿਰ ਦੇ ਇੱਕ ਪ੍ਰਵਾਸੀ ਪਰਿਵਾਰ ਦੇ ਨੌਜਵਾਨ ਪੁੱਤਰ ਮਿੱਠੂ ਰਾਮ ਪੁੱਤਰ ਰਾਜ ਕੁਮਾਰ ਦੀ ਲਾਸ਼ ਬੀਤੀ ਰਾਤ ਮਿੰਨੀ ਛਪਾਰ ਦੇ ਸੁੰਨਸਾਨ ਇਲਾਕੇ 'ਚੋਂ ਮਿਲੀ | ਜਾਣਕਾਰੀ ਅਨੁਸਾਰ ਮਿ੍ਤਕ ਮਿੱਠੂ ਰਾਮ (22) ਬੀਤੀ ਰਾਤ ਆਪਣੇ ਘਰੋਂ ਕਿਸੇ ਦੋਸਤ ਨੂੰ ਮਿਲਣ ਲਈ ਗਿਆ, ਪਰ ਘਰ ਵਾਪਸ ਨਹੀਂ ਆਇਆ | ਜਿਸ ਦੇ ਘਰ ਵਾਲੇ ਦੇਰ ਰਾਤ ਤੱਕ ਉਸ ਦੀ ਭਾਲ ਕਰਦੇ ਰਹੇ, ਜੋ ਸਵੇਰੇ ਘਰ ਦੇ ਨਜ਼ਦੀਕ ਹੀ ਮਿੰਨੀ ਛਪਾਰ ਦੀ ਇੱਕ ਸੁੰਨਸਾਨ ਕਾਲੋਨੀ 'ਚ ਮਿ੍ਤਕ ਮਿਲਿਆ | ਛਪਾਰ ਪੁਲਿਸ ਚੌਕੀ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਅਤੇ ਵਾਰਿਸਾਂ ਦੇ ਬਿਆਨਾਂ 'ਤੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ |
ਪਿਛਲੀ ਖ਼ਬਰ ਗੁਰਮਤਿ ਤੇ ਸੰਤ ਸਮਾਗਮ ਕੱਲ੍ਹ ਅਗਲੀ ਖ਼ਬਰ ਝਾੜੂ ਦੀ ਬੇਅਦਬੀ ਦੇ ਪਰਚੇ ਖ਼ਿਲਾਫ਼ ਕਾਂਗਰਸੀਆਂ ਨੇ ਧਰਨਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।