31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਦੱਖਣੀ ਵਿਚ ਬੂਟੇ ਲਗਾਉਣ ਦੀ ਮੁਹਿੰਮ ਬਾਵਾ ਨੇ ਨੰਨ੍ਹੀ ਬੱਚੀ ਗੁਰਨੂਰ ਕੌਰ ਤੋਂ ਬੂਟਾ ਲਗਾ ਕੇ ਕੀਤੀ ਸ਼ੁਰੂ

ਅਜੀਤ ਡੈਸਕ 08-06-2026
ਢੰਡਾਰੀ ਕਲਾਂ/ਲੁਧਿਆਣਾ, 7 ਜੂਨ (ਜਸਵੀਰ ਸਿੰਘ ਬੰਗਾ)- ਹਲਕਾ ਦੱਖਣੀ ਵਿਚ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਜੋ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਉਨ੍ਹਾਂ ਵਲੋਂ ਜੰਗਲ ਬਚਾਓ ਮੁਹਿੰਮ ਦਾ ਹਿੱਸਾ ਬਣਦੇ ਹੋਏ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਬੂਟੇ ਲਗਾਉਣ ਦੀ ਮੁਹਿੰਮ ਦਾ ਸੁਭ ਆਰੰਭ ਕੀਤਾ | ਇਸ ਸਮੇਂ ਵਰਿੰਦਰ ਭੱਲਾ ਪ੍ਰਧਾਨ ਓ.ਬੀ.ਸੀ ਕਾਂਗਰਸ ਲੁਧਿਆਣਾ, ਮਨਿੰਦਰ ਸਿੰਘ ਊਬੀ, ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਸੁਖਵਿੰਦਰ ਸਿੰਘ ਜਗਦੇਵ, ਸੋਨੀਆ ਅਰੋੜਾ, ਮਾਸਟਰ ਹਰੀਦੇਵ ਬਾਵਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਸਮੇਂ ਪਹਿਲਾ ਬੂਟਾ ਨੰਨ੍ਹੀ ਬੱਚੀ ਗੁਰਨੂਰ ਕੌਰ ਨੇ ਲਗਾਇਆ | ਇਸ ਸਮੇਂ ਬਾਵਾ ਨੇ ਕਿਹਾ ਕਿ ਮੋਦੀ ਨੇ ਮੱਧ ਪ੍ਰਦੇਸ਼, ਉੜੀਸਾ ਅਤੇ ਛੱਤੀਸਗੜ੍ਹ ਦੇ ਜੰਗਲ ਅੰਡਾਨੀ ਨੂੰ ਕੱਟਣ ਲਈ ਸੌਂਪ ਕੇ ਭਾਰਤ ਦੇ ਵਾਤਾਵਰਨ ਦਾ ਵੱਡਾ ਨੁਕਸਾਨ ਕੀਤਾ ਹੈ | ਹੁਣ ਭਾਰਤ ਦੀ ਸਰਕਾਰ ਵੱਲੋਂ ਗਰੇਟ ਨਿਕੋਬਾਦ ਪ੍ਰੋਜੈਕਟ ਦੇ ਨਾਮ 'ਤੇ ਅੰਡੇਮਾਨ ਨਿਕੋਬਾਦ ਦੇ ਡੇਢ ਕਰੋੜ ਦਰਖੱਤ ਕੱਟਣ ਦਾ ਟੀਚਾ ਹੈ ਜਿਸ ਨਾਲ ਹਵਾ ਜ਼ਹਿਰੀਲੀ ਹੋਵੇਗੀ | ਜੰਗਲਾਂ ਵਿਚ ਰਹਿਣ ਵਾਲੇ ਹਜ਼ਾਰਾਂ ਪਰਿਵਾਰ ਬਰਬਾਦ ਹੋਣਗੇ, ਉਥੋਂ ਦੇ ਲੋਕਾਂ ਦਾ ਵਿਨਾਸ਼ ਹੋਵੇਗਾ ਜਿਸ ਨੂੰ ਰੋਕਣ ਲਈ ਰਾਹੁਲ ਗਾਂਧੀ ਦਾ ਸਾਥ ਦਈਏ | ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੂਰਅੰਦੇਸ਼ ਸੋਚ ਦਾ ਨੇਤਾ ਹੈ | ਉਸਦੀ ਸੋਚ ਵਿਚ ਸੱਚਾਈ, ਸਪਸ਼ਟਤਾ, ਸਾਦਗੀ, ਤਿਆਗ ਉਸਦੇ ਸੰਘਰਸ਼ਮਈ ਜੀਵਨ ਵਿਚ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਨਿਖਾਰਦੇ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਆਮ ਲੋਕਾਂ ਨਾਲ ਬੈਠ ਕੇ ਖਾਣਾ ਸਾਂਝਾ ਕਰਨਾ, ਉਨ੍ਹਾਂ ਦਾ ਹਾਲ ਚਾਲ ਪੁੱਛਣਾ ਕਿੰਨੇ ਹੀ ਲੋੜਵੰਦ ਪਰਿਵਾਰਾਂ ਦਾ ਸਪੁੱਤਰ ਬਣ ਕੇ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਮਕਾਨ ਅਤੇ ਵਿੱਦਿਆ ਦੇ ਖੇਤਰ ਵਿਚ ਯੋਗਦਾਨ ਪਾ ਕੇ ਉਨ੍ਹਾਂ ਵਲੋਂ ਦਿੱਤਾ ਜਾ ਰਿਹਾ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਜੀਵਨ ਅੰਦਰ ਅਪਣਾਉਣ ਦੀ ਲੋੜ ਹੈ | ਇਸ ਮੌਕੇ ਅਮਰਪਾਲ ਸਿੰਘ ਬੰਮਰਾ, ਪਰਾਗ ਅਰੋੜਾ, ਕਲਿਆਣ ਸਿੰਘ, ਕੁਲਵੀਰ ਸਿੰਘ, ਵਿਪਨ ਕੁਮਾਰ, ਪਰਮਾਤਮਾ ਤਿਵਾੜੀ, ਵਿਕਰਮਜੀਤ ਸਿੰਘ, ਪ੍ਰਵੀਨ ਕੁਮਾਰ, ਅਮਰ ਲੂੰਬਾ, ਮਮਤਾ ਰਾਣੀ, ਲਲਿਤਾ ਰਾਣੀ, ਵੀਨਾ ਰਾਣੀ, ਰੇਖਾ ਰਾਣੀ, ਪ੍ਰੀਤ ਕੌਰ, ਅਮਰਜੀਤ ਕੌਰ, ਮੰਜੂ ਰਾਣੀ, ਗਿਆਨੀ ਤਰਲੋਚਨ ਸਿੰਘ, ਅਭਿਸੇਕ, ਪ੍ਰਵੇਸ ਕੁਮਾਰ, ਕਮਲ ਸੁਕਲਾ, ਮਨਜੀਤ ਸਿੰਘ ਮਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਨੇ ਕੀਤਾ 85 ਵਿਦਿਆਰਥੀਆਂ ਨੂੰ ਸਨਮਾਨਿਤ ਅਗਲੀ ਖ਼ਬਰ ਪੀ.ਏ.ਯੂ. ਨੇ ਸੋਇਆਬੀਨ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਰੋਸ਼ਰ ਜਾਰੀ ਕਰਕੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।