15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸ੍ਰੀ ਅਮਰਨਾਥ ਧਾਮ ਲੰਗਰ ਲਈ ਰਾਸ਼ਨ ਦੇ ਟਰੱਕ ਰਵਾਨਾ ਕੀਤੇ

ਅਜੀਤ ਡੈਸਕ 30-06-2026
ਅਹਿਮਦਗੜ੍ਹ, 29 ਜੂਨ (ਰਵਿੰਦਰ ਪੁਰੀ)-ਸ੍ਰੀ ਹਨੂੰਮਾਨ ਮੰਦਰ ਲੰਗਰ ਕਮੇਟੀ ਮਲੇਰਕੋਟਲਾ ਵਲੋਂ ਅਹਿਮਦਗੜ੍ਹ ਦੀ ਸਹਿਯੋਗੀ ਸੰਸਥਾ ਦੇ ਸਹਿਯੋਗ ਨਾਲ ਅੱਜ ਇੱਥੋਂ 11 ਟਰੱਕ ਰਾਸ਼ਨ ਸਮਗਰੀ ਸ੍ਰੀ ਅਮਰਨਾਥ ਧਾਮ ਲੰਗਰ ਲਈ ਰਵਾਨਾ ਕੀਤੇ ਗਏ। ਇਸ ਮੌਕੇ ਵਿਸ਼ਾਲ ਸਮਾਗਮ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਹੋਇਆ, ਜਿੱਥੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਅਤੇ ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਕਮਲਜੀਤ ਸਿੰਘ ਉੱਭੀ ਤੇ ਐੱਸ. ਐੱਚ. ਓ. ਪੁਸ਼ਪਿੰਦਰ ਸਿੰਘ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ’ਤੇ ਅਹਿਮਦਗੜ੍ਹ ਸੰਸਥਾ ਦੇ ਮੁੱਖ ਪ੍ਰਬੰਧਕ ਤਰਸੇਮ ਗਰਗ, ਵਿਜੇ ਸਿੰਗਲਾ, ਸ਼ਾਮ ਲਾਲ, ਨਰੇਸ਼ ਭੁੱਟਾ, ਕ੍ਰਿਸ਼ਨ ਗੋਪਾਲ ਟੋਨੀ, ਸੂਰਜ ਢੰਡ, ਦੀਪਕ ਦੀਪਾ, ਹੈਪੀ ਵਰਮਾ, ਅਰੁਣ ਗੋਇਲ, ਕੁਲਦੀਪ ਸਿੰਘ ਜੱਜੀ ਆਦਿ ਦੀ ਅਗਵਾਈ ਹੇਠ ਸਮਾਗਮ ਵਿਚ ਮਲੇਰਕੋਟਲਾ ਦੇ ਮੁੱਖ ਪ੍ਰਬੰਧਕ ਸੁਭਾਸ਼ ਜੈਨ, ਅੰਮ੍ਰਿਤ ਲਾਲ, ਪ੍ਰਸ਼ੋਤਮ ਸਿੰਗਲਾ, ਦੀਪਕ ਕੁਮਾਰ ਆਦਿ ਦਾ ਵਿਸ਼ੇਸ਼ ਕਰ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਵਲੋਂ ਸ਼ਹਿਰ ਦੇ ਸਾਰੇ ਦਾਨੀ ਸੱਜਣਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਕਰ ਕੇ ਸਨਮਾਨ ਕੀਤਾ ਗਿਆ। ਇਹ ਸਮਾਗਮ ਵਿਚ ਕੌਂਸਲਰ ਹਨੀ ਗੁਪਤਾ, ਸੰਜੇ ਸੂਦ, ਬਿੱਲੂ ਮਾਜਰੀ, ਦੀਪਕ ਸ਼ਰਮਾ, ਮਨਿੰਦਰ ਪਾਲ, ਵਿਜੇ ਕਾਕੜੀਆ, ਸੰਦੀਪ ਬੱਧਣ, ਅਮਨ ਫਰੀਦੀ, ਵਿੱਕੀ ਟੰਡਨ, ਰਿੰਪੀ ਕੜਵਲ, ਕਮਿੱਕਰ ਰਾਮ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਆੜ੍ਹਤੀ ਐਸੋ. ਦੇ ਪ੍ਰਧਾਨ ਮਨੋਜ ਸ਼ਰਮਾ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ, ਸੰਜੇ ਵਿਸ਼ਾਲ, ਰਾਜ ਹਿੰਦ, ਰਾਜੀਵ ਘਲੋਟੀ, ਬੱਲਾ ਝਨੇਰੀਆ, ਮਹਿੰਦਰ ਸਿੰਘ ਚੇਤੂ, ਨਰੇਸ਼ ਸ਼ਰਮਾ, ਹਰਵਿੰਦਰ ਬੱਬੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਗਤ ਚੰਨਣ ਸਿੰਘ ਦਹੇੜੂ ਦੇ ਸਾਲਾਨਾ ਸਮਾਗਮ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ, ਸਮਾਗਮ 6 ਤੋਂ 8 ਤੱਕ ਅਗਲੀ ਖ਼ਬਰ ਮੁਕੰਦਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।