15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਭਗਤ ਚੰਨਣ ਸਿੰਘ ਦਹੇੜੂ ਦੇ ਸਾਲਾਨਾ ਸਮਾਗਮ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ, ਸਮਾਗਮ 6 ਤੋਂ 8 ਤੱਕ

ਅਜੀਤ ਡੈਸਕ 30-06-2026
ਬੀਜਾ, 29 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਦਹੇੜੂ ਵਿਖੇ ਭਗਤ ਬਾਬਾ ਚੰਨਣ ਸਿੰਘ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ 6, 7 ਅਤੇ 8 ਜੁਲਾਈ ਨੂੰ ਗੁਰਦੁਆਰਾ ਮਹਾਂਸਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਦੀ ਮੀਟਿੰਗ ਭਗਤ ਜੀ ਦੇ ਭਤੀਜੇ ਭਾਈ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਸੇਵਾਦਾਰਾਂ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਡਿਊਟੀਆਂ ਸਾਂਭ ਕੇ ਕਾਰਜ ਆਰੰਭ ਦਿੱਤੇ ਹਨ। ਭਾਈ ਕ੍ਰਿਪਾਲ ਸਿੰਘ, ਪ੍ਰਧਾਨ ਦਲਜਿੰਦਰ ਸਿੰਘ, ਬੰਤ ਸਿੰਘ ਕੈਨੇਡਾ ਨੇ ਦਸਿਆ ਕਿ 6 ਜੁਲਾਈ ਨੂੰ ਅਖੰਡ ਪਾਠ ਆਰੰਭ ਹੋਣਗੇ, 7 ਜੁਲਾਈ ਨੂੰ ਸਵੇਰੇ 5 ਵਜੇ ਭਾਈ ਮਹਿੰਦਰ ਸਿੰਘ ਦਹੇੜੂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ। ਸਮਾਗਮ ਦੇ ਅਖੀਰਲੇ ਦਿਨ 8 ਜੁਲਾਈ ਨੂੰ ਭੋਗ ਉਪਰੰਤ ਧਾਰਮਿਕ ਦੀਵਾਨ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਸਜਾਏ ਜਾਣਗੇ। ਇਸ ਮੌਕੇ ਸੰਤ ਬਾਬਾ ਹਰਪਾਲ ਸਿੰਘ ਚੱਕ ਸਰਾਏ ਵਾਲੇ ਸਵੇਰੇ 10 ਤੋਂ 11 ਵਜੇ ਤੱਕ, ਭਾਈ ਪ੍ਰਦੀਪ ਸਿੰਘ ਕਥਾ ਵਾਚਕ ਸੁਹਾਣੇ ਵਾਲੇ 11 ਤੋਂ 12 ਵਜੇ ਤੱਕ, ਇੰਟਰਨੈਸ਼ਨਲ ਪੰਥਕ ਪ੍ਰਸਿੱਧ ਢਾਡੀ ਜਥਾ ਢਾਡੀ ਮੇਜਰ ਸਿੰਘ ਸੁਲਤਾਨਪੁਰ ਲੋਧੀ ਵਾਲੇ ਦੁਪਹਿਰ 12 ਤੋਂ 2ਵਜੇ ਤੱਕ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਹੋਈ ਮੀਟਿੰਗ ਦੌਰਾਨ ਭਾਈ ਸੁਰਿੰਦਰ ਸਿੰਘ, ਭਾਈ ਮਹਿੰਦਰ ਸਿੰਘ, ਬੰਤ ਸਿੰਘ ਕੈਨੇਡਾ, ਕ੍ਰਿਪਾਲ ਸਿੰਘ ਬੈਟਰੀ ਵਾਲੇ, ਪ੍ਰਧਾਨ ਦਲਜਿੰਦਰ ਸਿੰਘ, ਨਰਿੰਦਰ ਸਿੰਘ, ਮਾਸਟਰ ਨੱਛਤਰ ਸਿੰਘ, ਸ਼ਮਸ਼ੇਰ ਸਿੰਘ, ਬਾਬੂ ਰਾਜਿੰਦਰਪਾਲ ਸਿੰਘ ਰਾਓ, ਗੁਰਦਿਆਲ ਸਿੰਘ, ਪਰਮਿੰਦਰ ਸਿੰਘ, ਸੁਖਬੀਰ ਸਿੰਘ, ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ ਜੱਸੀ ਦਹੇੜੂ, ਸੂਬੇਦਾਰ ਸੁਰਿੰਦਰ ਸਿੰਘ, ਬਾਬਾ ਜੋਗਿੰਦਰ ਸਿੰਘ, ਮਨਜੀਤ ਸਿੰਘ ਦਹੇੜੂ ਆਦਿ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਹਰਜੋਤ ਮਾਂਗਟ ਦੇ ਹਲਕਾ ਖਰੜ ਤੋਂ ਆਬਜ਼ਰਵਰ ਨਿਯੁਕਤ ਹੋਣ ’ਤੇ ਨੌਜਵਾਨਾਂ ’ਚ ਭਾਰੀ ਉਤਸ਼ਾਹ-ਗੁਲਿਆਣੀ/ਗੋਪੀ/ਸਨੀ ਅਗਲੀ ਖ਼ਬਰ ਸ੍ਰੀ ਅਮਰਨਾਥ ਧਾਮ ਲੰਗਰ ਲਈ ਰਾਸ਼ਨ ਦੇ ਟਰੱਕ ਰਵਾਨਾ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।