09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਵਰ ਦੀ ਹੌਲੀ ਚਾਲ ਕਾਰਨ ‘ਮਾਵਾਂ ਧੀਆਂ ਸਤਿਕਾਰ’ ਯੋਜਨਾ ਲਈ ਰਜਿਸਟਰੇਸ਼ਨ ਕਰਵਾਉਣ ਆਈਆਂ ਬੀਬੀਆਂ ਗਰਮੀ ’ਚ ਹੋਈਆ ਬੇਹਾਲ

ਅਜੀਤ ਡੈਸਕ 01-07-2026

ਸਮਰਾਲਾ, 30 ਜੂਨ (ਗੋਪਾਲ ਸੋਫਤ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਵੱਧ ਤੋਂ ਵੱਧ ਇਸਤਰੀਆਂ ਦੀ ਰਜਿਸਟਰੇਸ਼ਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਯੋਜਨਾ ਲਈ ਸਖ਼ੀਆਂ ਵੱਲੋਂ ਭਰੇ ਹੋਏ ਫਾਰਮਾਂ ਨੂੰ ਸੁਵਿਧਾ ਕੇਂਦਰ ਵਿੱਚ ਰਜਿਸਟਰਡ ਕਰਵਾਉਣ ਲਈ ਸਰਵਰ ਦੇ ਵਾਰ-ਵਾਰ ਬੰਦ ਹੋਣ ਕਾਰਨ ਲਾਭਪਾਤਰੀ ਇਸਤਰੀਆਂ ਸਵੇਰੇ 5 ਵਜੇ ਤੋਂ ਲਾਈਨਾਂ ਵਿੱਚ ਲੱਗਣ ਦੇ ਬਾਵਜੂਦ ਅੱਤ ਦੀ ਗਰਮੀ ਵਿੱਚ ਬੇਹਾਲ ਹੋ ਰਹੀਆਂ ਹਨ। ਮੁੱਖ ਮੰਤਰੀ ਦੀ ਇਸ ਯੋਜਨਾ ਸਦਕਾ ਬਾਗ਼ੋ-ਬਾਗ਼ ਹੋ ਰਹੀਆਂ ਇਸਤਰੀਆਂ ਆਪਣੇ ਫਾਰਮਾਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਆਪਣੀ ਰੋਟੀ ਘਰੋਂ ਨਾਲ ਲਿਆਉਂਦੀਆਂ ਹਨ ਅਤੇ ਆਪਣੇ ਛੋਟੇ ਬੱਚਿਆਂ ਨੂੰ ਘਰਾਂ ਵਿੱਚ ਇਸ ਆਸ ਨਾਲ ਛੱਡ ਆਉਂਦੀਆਂ ਹਨ ਕਿ ਉਹ ਹੁਣੇ ਕੰਮ ਨਿਪਟਾ ਕਿ ਮੁੜ ਆਉਣਗੀਆਂ ਪਰ ਰਜਿਸਟਰੇਸ਼ਨ ਲਈ ਸਰਕਾਰ ਦੇ ਪੋਰਟਲ ਅਤੇ ਸਰਵਰ ਦੀ ਧੀਮੀ ਚਾਲ ਤੋਂ ਪਰੇਸ਼ਾਨ ਇਸਤਰੀਆਂ ਦੀ ਪਰੇਸ਼ਾਨੀ ਸ਼ਾਇਦ ਕਿਸੇ ਅਧਿਕਾਰੀ ਦੇ ਕੰਨਾਂ ਤੱਕ ਨਹੀਂ ਪਹੁੰਚੀ ਜਾਂ ਫਿਰ ਸਮੁੱਚਾ ਸਿਸਟਮ ਹੀ ਇਸਤਰੀਆਂ ਦੀ ਖੱਜਲ ਖੁਆਰੀ ਨੂੰ ਅਣਦੇਖੀ ਕਰ ਰਿਹਾ ਹੈ। ਐਡਵੋਕੇਟ ਅਸ਼ਵਨੀ ਢੰਡ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਫਾਰਮਾਂ ਦੀ ਰਜਿਸਟਰੇਸ਼ਨ ਲਈ ਸੁਵਿਧਾ ਕੇਂਦਰਾਂ ਵਿੱਚ ਬੈਠੀਆਂ ਇਸਤਰੀਆਂ ਦੀ ਸਹੂਲਤ ਲਈ ਸਖ਼ੀਆਂ ਨੂੰ ਹੀ ਫ਼ੋਟੋ ਖਿੱਚ ਕੇ ਰਜਿਸਟਰੇਸ਼ਨ ਕਰਨ ਦਾ ਅਧਿਕਾਰ ਦੇ ਦੇਣਾ ਚਾਹੀਦਾ ਉਨ੍ਹਾਂ ਦੱਸਿਆ ਕਿ ਸੁਵਿਧਾ ਕੇਂਦਰ ਵਿੱਚ ਇਕ ਏ. ਸੀ. ਚੱਲ ਰਿਹਾ ਹੈ ਜਦਕਿ ਦੂਸਰਾ ਖ਼ਰਾਬ ਹੈ। ਕੇਂਦਰ ਵਿੱਚ ਰਜਿਸਟਰੇਸ਼ਨ ਦੀ ਉਡੀਕ ਲਈ ਬੈਠੀਆਂ ਇਸਤਰੀਆਂ ਨੇ ਦੱਸਿਆ ਕਿ ਉਸ ਸਵੇਰ ਤੋਂ ਹੀ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ ਪਰ ਅੱਗੋਂ ਸਟਾਫ਼ ਇਹ ਕਹਿ ਰਿਹਾ ਹੈ ਕਿ ਸਰਵਰ ਨਹੀਂ ਚੱਲ ਰਿਹਾ ਅਤੇ ਅਜੇ ਤੱਕ ਸਿਰਫ਼ ਤਿੰਨ ਫਾਰਮ ਹੀ ਰਜਿਸਟਰਡ ਹੋ ਸਕੇ ਹਨ। ਸਥਾਨਕ ਸੁਵਿਧਾ ਕੇਂਦਰ ਦੇ ਹੈਲਪ ਡੈਸਕ ਦੇ ਆਪਰੇਟਰ ਨੇ ਦੱਸਿਆ ਕਿ ਰਜਿਸਟਰੇਸ਼ਨ ਦੀ ਸਾਈਟ ਪਿੱਛੇ ਤੋਂ ਹੀ ਧੀਮੀ ਚੱਲ ਰਹੀ ਹੈ ਅਤੇ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਅਕਸਰ ਇਹ ਦਿੱਕਤਾਂ ਦੇ ਰਹੀ ਹੈ ਪਰ ਕਦੇ ਕਦੇ ਇਹ ਪੋਰਟਲ ਚੱਲ ਵੀ ਪੈਂਦਾ ਹੈ। ਭਾਵੇਂ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਯੋਜਨਾ ਦੇ ਲਾਭ ਲਈ ਕੋਈ ਵੀ ਆਖ਼ਰੀ ਮਿਤੀ ਨਹੀਂ ਹੈ ਅਤੇ ਹਰ ਯੋਗ ਇਸਤਰੀ ਨੂੰ ਇੱਕ ਜੁਲਾਈ ਤੋਂ ਤਿੰਨ ਮਹੀਨਿਆਂ ਦੀ ਇਕੱਠੀ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕਾਂ ਰਾਹੀਂ ਮਿਲਣੀ ਸ਼ੁਰੂ ਹੋ ਜਾਵੇਗੀ ਪਰ ਮੌਜੂਦਾ ਚਾਲ ਅਨੁਸਾਰ ਇਸ ਯੋਜਨਾ ਦੀ ਰਜਿਸਟਰੇਸ਼ਨ ਦਾ ਕੰਮ ਪਾਉਣ ਲਈ ਲੰਬਾ ਸਮਾਂ ਲੱਗੇਗਾ। ਲੰਮੇ ਸਮੇਂ ਤੋਂ ਸਰਕਾਰ ਦੇ ਇਸ ਵਾਅਦੇ ਨੂੰ ਉਡੀਕ ਰਹੀਆਂ ਔਰਤਾਂ ਜਿੱਥੇ ਇਹ ਸਤਿਕਾਰ ਦੀ 15 ਸੋ ਅਤੇ ਇੱਕ ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਕਰਨ ਲਈ ਉਤਾਵਲੀਆਂ ਹਨ ਉੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਯੋਜਨਾ ਦੀ ਰਜਿਸਟਰੇਸ਼ਨ ਲਈ ਲੋਕਾਂ ਦੀ ਖੱਜਲ ਖੁਆਰੀ ਨੂੰ ਖ਼ਤਮ ਕਰਨ ਅਤੇ ਇਸ ਨੂੰ ਹੋਰ ਸੌਖਾ ਕਰਨ ਲਈ ਯੋਗ ਪ੍ਰਬੰਧ ਕਰੇ।

ਪਿਛਲੀ ਖ਼ਬਰ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗੁਰੂ ਘਰਾਂ ’ਚ ਸਾਰਾ ਦਿਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।