11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਾਜਾਇਜ਼ ਸ਼ਰਾਬ ਦੀਆਂ 27 ਬੋਤਲਾਂ ਸਮੇਤ ਦੋਸ਼ੀ ਕਾਬੂ

ਅਜੀਤ ਡੈਸਕ 01-07-2026

ਸਾਹਨੇਵਾਲ, 30 ਜੂਨ (ਅਮਰਜੀਤ ਸਿੰਘ ਮੰਗਲੀ)-ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਚੌਕੀ ਈਸ਼ਵਰ ਨਗਰ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਨੂੰ ਰੰਗੇ ਹੱਥੀ ਕਾਬੂ ਕਰਕੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਈਸ਼ਵਰ ਨਗਰ ਚੌਂਕੀ ਦੇ ਪੁਲਿਸ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੇ ਸੰਬੰਧ ਵਿੱਚ ਨੇੜੇ ਐਚਪੀ ਗੈਸ ਏਜੰਸੀ ਸੂਆ ਪੁਲੀ ਰਾਮਗੜ੍ਹ ਰੋਡ ਪਾਸ ਮੌਜੂਦ ਸੀ ਤਾਂ ਇੱਕ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਸਤਨਾਮ ਸਿੰਘ ਜੋ ਸ਼ਰਾਬ ਵੇਚਣ ਦਾ ਨਜਾਇਜ਼ ਧੰਦਾ ਕਰਦਾ ਹੈ ਅਤੇ ਸ਼ਰੇਆਮ ਸ਼ਰਾਬ ਵੇਚਦਾ ਹੈ ਜਿਸ ਦੌਰਾਨ ਨੇੜੇ ਰਾਮਗੜ੍ਹ ਚੌਂਕ ਛਾਪੇਮਾਰੀ ਕੀਤੀ ਗਈ ਤਾਂ ਉਕਤ ਦੋਸ਼ੀ ਟੀਨ ਦੇ ਬਣਾਏ ਹੋਏ ਖੋਖੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਿਸ ਪਾਸੋਂ 13 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਸੋਫੀ 9 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਡਾਲਰ ਅਤੇ ਪੰਜ ਬੋਤਲਾਂ ਸ਼ਰਾਬ ਮਾਰਕਾ ਪੰਜਾਬ ਬਿੰਨੀ ਰਸਭਰੀ ਬਰਾਮਦ ਹੋਈ। ਜਿਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਕੋਰ ਕਮੇਟੀ ਦੀ ਲਿਸਟ ਜਾਰੀ ਅਗਲੀ ਖ਼ਬਰ ਹਾਦਸੇ ’ਚ ਟੈਕਸੀ ’ਚ ਸਵਾਰ 4 ਵਿਅਕਤੀ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।