11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਿਜਲੀ ਪ੍ਰਬੰਧਾਂ ਤੋਂ ਅੱਕੇ ਕਿਸਾਨਾਂ ਨੇ ਗਰਿੱਡ ਘੇਰਿਆ

ਅਜੀਤ ਡੈਸਕ 01-07-2026
ਮਲੌਦ, 30 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਬਿਜਲੀ ਦੀ ਮਾੜੀ ਸਪਲਾਈ ਖਿਲਾਫ ਸਿਆੜ੍ਹ ਬਿਜਲੀ ਗਰਿੱਡ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਮੰਗ ਕਰ ਰਹੇ ਸਨ ਕਿ ਬਣਦੀ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਸਗੋਂ ਔੜ ਪੈਣ ਕਾਰਨ ਵਾਧੂ ਸਪਲਾਈ ਦੀ ਲੋੜ ਸੀ ਪਰ ਪੂਰੀ ਵੀ ਨਹੀਂ ਮਿਲ ਰਹੀ। ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ ਅਤੇ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ ਨੇ ਬਿਜਲੀ ਸੰਕਟ ਇਸ ਨਾਕਸ ਰਾਜ ਪ੍ਰਬੰਧ ਦੀ ਦੇਣ ਹੈ ਸਾਡੇ ਦੇਸ਼ ਦੇ ਕੌਮ ਧਰੋਹੀ ਹਾਕਮ ਬਿਜਲੀ ਪੈਦਾਵਾਰ ਕਰਨ ਅਤੇ ਸੁਚੱਜੀ ਸਪਲਾਈ ਦੇਣ ਪ੍ਰਤੀ ਲਾਪਰਵਾਹ ਹਨ ਅਤੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਪਲਾਈ ਨਿਰਵਿਘਨ ਨਾ ਦਿੱਤੀ ਗਈ ਤਾਂ ਉਹ ਤਿੱਖੇ ਸੰਘਰਸ਼ ਦਾ ਸੇਕ ਝੱਲਣ ਲਈ ਤਿਆਰ ਰਹਿਣ। ਇਸ ਮੌਕੇ ਭਜਨ ਸਿੰਘ, ਨਰਿੰਦਰਪਾਲ ਸਿੰਘ, ਸੰਤ ਸਿੰਘ, ਜਗਦੇਵ ਸਿੰਘ, ਜੋਰਾ ਸਿੰਘ ਮੁਕੰਦ ਸਿੰਘ, ਰਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ-ਮਜਦੂਰ ਹਾਜ਼ਰ ਸਨ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਮੁੱਦਿਆਂ ਨੂੰ ਲੈ ਕੇ ਚੀਫ਼ ਇੰਜੀਨੀਅਰ ਦਫ਼ਤਰ ਸਾਹਮਣੇ ਰੋਸ ਧਰਨਾ ਅਗਲੀ ਖ਼ਬਰ ਖੰਨਾ ਤੋਂ ਸ੍ਰੀ ਪਾਉਂਟਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।