09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਕਾਲੀ ਦਲ ਵਲੋਂ ਬੂਟਾ ਸਿੰਘ ਚੌਹਾਨ ਨੂੰ ਵਿਦਿਆਰਥੀ ਵਿੰਗ (ਐੱਸ. ਓ. ਆਈ.) ਹਲਕਾ ਸਮਰਾਲਾ ਦਾ ਪ੍ਰਧਾਨ ਲਗਾਇਆ

ਅਜੀਤ ਡੈਸਕ 17-07-2026

ਸਮਰਾਲਾ, 16 ਜੁਲਾਈ (ਕੁਲਵਿੰਦਰ ਸਿੰਘ, ਗੋਪਾਲ ਸੋਫਤ )-ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋ.ਅ. ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਪਾਰਟੀ ਦੇ ਮਿਹਨਤੀ, ਜੁਝਾਰੂ ਅਤੇ ਪਾਰਟੀ ਪ੍ਰਤੀ ਪੂਰੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਬੂਟਾ ਸਿੰਘ ਚੌਹਾਨ (ਸੋਹਲ) ਨੂੰ ਹਲਕਾ ਸਮਰਾਲਾ ਤੋਂ ਵਿਦਿਆਰਥੀ ਵਿੰਗ (ਐੱਸ. ਓ. ਆਈ.) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਪੱਤਰ ਦਿੰਦੇ ਹੋਏ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਉਸ ਦੁਆਰਾ ਕੀਤੇ ਕਾਰਜਾਂ ਨੂੰ ਮੁੱਖ ਰੱਖ ਕੇ ਅਹੁਦਾ ਦੇ ਕੇ ਨਿਵਾਜਦੀ ਹੈ। ਅੱਜ ਸਾਡੇ ਛੋਟੇ ਭਰਾ ਬੂਟਾ ਸਿੰਘ ਚੌਹਾਨ ਦੀਆਂ ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਮਰਾਲਾ ਹਲਕੇ ਦਾ ਵਿਦਿਆਰਥੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਉਸ ਘੜੀ ਨੂੰ ਪਛਤਾ ਰਹੇ ਹਨ, ਜਦੋਂ ਇਨ੍ਹਾਂ ਦੇ ਪਿੱਛੇ ਲੱਗ ਪੰਜਾਬ ਦਾ ਭਲਾ ਸੋਚਣ ਵਾਲੀ ਪਾਰਟੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਸਨ। ਹੁਣ ਪੰਜਾਬ ਦੇ ਲੋਕ ਉਸ ਘੜੀ ਦੇ ਇੰਤਜ਼ਾਰ ਵਿਚ ਕਦੋਂ ਵੋਟਾਂ ਪੈਣ, ਪੰਜਾਬ ਵਿਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਉਣ। ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਵਿਦਿਆਰਥੀ ਵਿੰਗ ਦਾ ਪ੍ਰਧਾਨ ਬਣਨ ਉਪਰੰਤ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਕਿਹਾ ਕਿ ਜਿਸ ਵਿਉਂਤਬੰਦੀ ਨਾਲ ਹਲਕਾ ਸਮਰਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੰਮ ਕੀਤਾ ਜਾ ਰਿਹਾ ਹੈ, ਹਰੇਕ ਵਰਗ ਨਾਲ ਰਾਬਤਾ ਕਾਇਮ ਕਰਨ ਲਈ ਹਰੇਕ ਵਿੰਗ ਨੂੰ ਅਲੱਗ ਤੋਂ ਪਲੇਟਫ਼ਾਰਮ ਦਿੱਤਾ ਜਾ ਰਿਹਾ ਹੈ, ਉਸ ਦੀ ਸਾਰੇ ਪੰਜਾਬ ਅੰਦਰ ਪ੍ਰਸੰਸਾ ਹੋ ਰਹੀ ਹੈ। ਉਹ ਆਪਣੇ ਹਲਕੇ ਦੇ ਵਿਦਿਆਰਥੀ ਵਰਗ ਨੂੰ ਨਾਲ ਲੈ ਕੇ ਚੱਲਣਗੇ ਅਤੇ ਵਿਦਿਆਰਥੀਆਂ ਦੀਆਂ ਪਿੰਡ ਪੱਧਰ ਤੱਕ ਇਕਾਈਆਂ ਬਣਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਕੇ ਪੰਜਾਬ ਵਿਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣਗੇ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ, ਅਹੁਦੇਦਾਰ ਜਿਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਹਰਜੋਤ ਸਿੰਘ ਮਾਂਗਟ, ਸੱਬੀ ਊਰਨਾ, ਸੁਰਿੰਦਰ ਸਿੰਘ ਗੋਲਡੀ, ਕਮਲ ਢਿੱਲੋਂ, ਅਰਸ਼ਦੀਪ ਸਿੰਘ ਰਾਏ, ਅੰਮ੍ਰਿਤਪਾਲ ਸਿੰਘ ਗੁਰੋਂ, ਮਨੀ ਮਾਂਗਟ, ਮਨੀ ਕੋਲਾ, ਗਗਨ ਉਟਾਲ, ਧਰਮਾ ਮਾਣਕੀ, ਜੋਤ ਸਰਪੰਚ, ਸੰਜੀਵ ਸ਼ਾਹੀ, ਅਭੈ ਸਮਰਾਲਾ, ਹੈਪੀ ਬੈਨੀਪਾਲ, ਗੁਰਸੇਵਕ ਸਿੰਘ, ਗੋਪੀ, ਨਵ ਨਾਗਰਾ, ਮਨਜੋਤ ਗਰੇਵਾਲ, ਅਮਰਾਜ ਗਿੱਲ, ਅਕਿਸ਼ ਮਾਛੀਵਾੜਾ, ਮਨਵੀਰ ਬਾਵਾ, ਸੰਦੀਪ, ਗੁਰੀ ਮਾਂਗਟ, ਗੁਰਜੋਤ ਬੈਂਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

ਪਿਛਲੀ ਖ਼ਬਰ ਸਾਬਕਾ ਕੌਂਸਲ ਪ੍ਰਧਾਨ ਲੱਧੜ ਤੇ ਕੌਂਸਲਰ ਸੁਖਵਿੰਦਰ ਨੇ ਐਸ. ਆਈ. ਆਰ. ਦੇ ਕੰਮ ਦਾ ਜਾਇਜ਼ਾ ਲਿਆ ਵਾਰਡ ਦੇ ਵੋਟਰਾਂ ਨੂੰ ਫ... ਅਗਲੀ ਖ਼ਬਰ ਲੋਕ ਡਿਸਕਾਊਂਟ ਕੂਪਨ ਸਕਰੈਚ ਦੇ ਨਾਮ ’ਤੇ ਹੋ ਰਹੇ ਨੇ ਠੱਗੀ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।