09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਾਬਕਾ ਕੌਂਸਲ ਪ੍ਰਧਾਨ ਲੱਧੜ ਤੇ ਕੌਂਸਲਰ ਸੁਖਵਿੰਦਰ ਨੇ ਐਸ. ਆਈ. ਆਰ. ਦੇ ਕੰਮ ਦਾ ਜਾਇਜ਼ਾ ਲਿਆ ਵਾਰਡ ਦੇ ਵੋਟਰਾਂ ਨੂੰ ਫਾਰਮ ਭਰਨ ਬਾਰੇ ਸਮਝਾਇਆ

ਅਜੀਤ ਡੈਸਕ 17-07-2026

ਖੰਨਾ, 16 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਂਸਲ ਦੇ ਸਾਬਕ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਉਨ੍ਹਾਂ ਦੀ ਪਤਨੀ ਮੌਜੂਦਾ ਕੌਂਸਲਰ ਸੁਖਵਿੰਦਰ ਕੌਰ ਲੱਧੜ ਨੇ ਐਸ. ਆਈ. ਆਰ. ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਾਰੇ ਵਾਰਡ ਵਾਸੀਆਂ ਨੂੰ ਆਪਣੇ ਫਾਰਮ ਦੀਆਂ ਕਾਪੀਆਂ ਦਿੱਤੀਆਂ ਤਾਂ ਕਿ ਉਸ ਨੂੰ ਦੇਖ ਕੇ ਉਹ ਵੀ ਆਪਣੇ ਫਾਰਮ ਭਰ ਸਕਣ। ਉਨ੍ਹਾਂ ਨੇ ਵੋਟਰਾਂ ਨੂੰ ਸਮਝਾਇਆ ਕਿ ਇਸ ਵਿਚ ਜਨਮ ਤਾਰੀਖ ਆਧਾਰ ਕਾਰਡ ਮੋਬਾਈਲ ਨੰਬਰ ਮਾਤਾ-ਪਿਤਾ ਨਾਮ ਪਤੀ ਪਤਨੀ ਨਾਮ ਤੇ ਉਨ੍ਹਾਂ ਦਾ ਵੋਟਰ ਕਾਰਡ ਨੰਬਰ ਭਰੇ ਜਾਣੇ ਹਨ । ਉਨ੍ਹਾਂ ਨੇ ਖ਼ਾਸ ਕਰ ਕੇ ਔਰਤਾਂ ਨੂੰ ਬੇਨਤੀ ਕਿ ਜੇਕਰ 2003 ਦੀ ਉਨ੍ਹਾਂ ਦੀ ਵੋਟ ਹੈ ਤਾਂ ਠੀਕ ਹੈ ਨਹੀਂ ਤਾਂ ਆਪਣੇ ਮਾਤਾ-ਪਿਤਾ ਦੀ 2003 ਦੀ ਵੋਟ ਜ਼ਰੂਰ ਮੰਗਵਾ ਲੈਣ ਤਾਂ ਜੋ ਉਨ੍ਹਾਂ ਦੀ ਵੋਟ ਕਟੀ ਨਾ ਜਾਏ। ਇਸ ਮੌਕੇ ਯੋਗੇਸ਼ ਮਹਿਤਾ, ਖ਼ੁਸ਼ਦੀਪ ਸਿੰਘ ਬੀ. ਐਲ. ਓ., ਲਖਵੀਰ ਕੌਰ ਬੀ. ਐਲ. ਓ, ਬਲਜੀਤ ਸਿੰਘ, ਸਰਬਜੀਤ ਕੌਰ ਆਦਿ ਹਾਜਰ ਸਨ।

ਪਿਛਲੀ ਖ਼ਬਰ ਸੁਖਜੀਤ ਸਿੰਘ ਢਿਲਵਾਂ ਦੀ ਨਿਯੁਕਤੀ ’ਤੇ ਮਾਰਕੀਟ ਕਮੇਟੀ ਚੇਅਰਮੈਨ ਵਲੋਂ ਮੁਬਾਰਕਬਾਦ ਅਗਲੀ ਖ਼ਬਰ ਅਕਾਲੀ ਦਲ ਵਲੋਂ ਬੂਟਾ ਸਿੰਘ ਚੌਹਾਨ ਨੂੰ ਵਿਦਿਆਰਥੀ ਵਿੰਗ (ਐੱਸ. ਓ. ਆਈ.) ਹਲਕਾ ਸਮਰਾਲਾ ਦਾ ਪ੍ਰਧਾਨ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।