11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਹਿਬਲ ਕਲਾਂ ਕੋਲੀ ਕਾਂਡ ਮਾਮਲੇ ’ਚ ਸਿਟ ਸਮਾਂਬੱਧ ਜਾਂਚ ਕਰੇ- ਇਯਾਲੀ

ਅਜੀਤ ਡੈਸਕ 18-07-2026
ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ’ਚ ਵਾਰ-ਵਾਰ ਨੋਟਿਸ ਹੁੰਦਾ ਰਹੇਗਾ ਜਾਂ ਪ੍ਰਸ਼ਾਸਨਿਕ ਅਤੇ ਪੁਲਿਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਸ਼ਾਂਤਮਈ ਧਰਨਾਕਾਰੀਆਂ ਦੀ ਗੋਲੀ ਨਾਲ ਹੋਈ ਸ਼ਹੀਦੀ ਬਾਅਦ ਕੋਈ ਚਲਾਨ ਵੀ ਪੇਸ਼ ਹੋਵੇਗਾ। ਇਹ ਪ੍ਰਤੀਕਿਰਿਆ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪ੍ਰਗਟਾਈ। ਇਯਾਲੀ ਨੇ ਕਿਹਾ ਕਿ ਬਠਿੰਡਾ ਰੇਂਜ ਡੀ.ਆਈ.ਜ਼ੀ ਹਰਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਸਿੱਟ ਤੋਂ ਪਹਿਲਾਂ ਬਹਿਬਲ ਕਲਾਂ ਗੋਲੀ ਕਾਂਡ ਨਾਲ ਜੁੜੇ ਵੱਖ-ਵੱਖ ਪਹਿਲੂਆਂ, ਉਸ ਸਮੇਂ ਅਕਾਲੀ ਦਲ ਦੀ ਸਰਕਾਰ ’ਤੇ ਸੰਵੇਦਨਸ਼ੀਲ ਮਾਮਲੇ ’ਚ ਕਈ ਦੋਸ਼ ਲੱਗੇ ਪਰ ਜਾਂਚ ਪ੍ਰਕਿਰਿਆ ਜਿਉਂ ਦੀ ਤਿਉਂ ਹੈ। ਇਯਾਲੀ ਕਿਹਾ ਕਿ ਕੋਟਕਪੂਰਾ ਸ਼ਾਂਤੀਪੂਰਵਕ ਰੋਸ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਲਾਠੀਚਾਰਜ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ 2 ਨੌਜਵਾਨਾਂ ਦੀ ਮੌਤ ਵਾਲਾ ਮਾਮਲਾ ਸਾਲ 2015 ਦਾ ਹੈ, ਪਹਿਲਾਂ ਮੁਖੀ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਬਣੀ ਸਿੱਟ ਅੱਗੇ ਦੀ ਅੱਗੇ ਤੁਰੀ ਜਾ ਰਹੀ ਹੈ। ਇਯਾਲੀ ਕਿਹਾ ਕਿ ਲੰਬਿਤ ਹੋ ਰਹੇ ਮਾਮਲੇ ਦੀ ਜਾਂਚ ਤੁਰੰਤ ਮੁਕੰਮਲ ਹੋਵੇ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਵਿੱਚ ਮਹਾਂਪ੍ਰਗਿਆ ਸਕੂਲ ਨੇ ਮੱਲਾਂ ਮਾਰੀਆਂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਬੀ.ਐੱਡ. ਸਮੈਸਟਰ ਚੌਥਾ ਪ੍ਰੀਖਿਆਵਾਂ ’ਚ ਖ਼ਾਲਸਾ ਕਾਲਜ ਸੁਧਾਰ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।