14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਣਪਛਾਤੇ ਵਾਹਨ ਦੀ ਫੇਟ ਲੱਗਣ ਤੇ ਨੌਜਵਾਨ ਦੀ ਮੌਤ

ਅਜੀਤ ਡੈਸਕ 19-07-2026
ਸਾਹਨੇਵਾਲ, 18 ਜੁਲਾਈ (ਅਮਰਜੀਤ ਸਿੰਘ ਮੰਗਲੀ)-ਥਾਣਾ ਸਾਹਨੇਵਾਲ ਦੇ ਅਧੀਨ ਫਲਾਈ ਓਵਰ ਨੇੜੇ ਸ਼ਮਸ਼ਾਨ ਘਾਟ ਢੰਡਾਰੀ ਕਲਾਂ ਲੁਧਿਆਣਾ ਵਿਖੇ ਇੱਕ ਨੌਜਵਾਨ ਮੁੰਨਾ ਕੁਮਾਰ ਪੁੱਤਰ ਨੰਨਹੇ ਸਿੰਘ ਵਾਸੀ ਪਿੰਡ ਭਗਵੰਤੀਪੁਰ ਥਾਣਾ ਬੰਸੀ ਜਿਲਲਾ ਅਰਬਨ ਸਟੇਟ ਬਿਹਾਰ ਦੀ ਅਣਪਛਾਤੇ ਵਾਹਨ ਦੀ ਫੇਟ ਲੱਗਣ ਤੇ ਮੌਤ ਹੋ ਗਈ। ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਰਵੀ ਕੁਮਾਰ ਪੁੱਤਰ ਨੰਨਹੇ ਸਿੰਘ ਵਾਸੀ ਪਿੰਡ ਭਗਵੰਤੀਪੁਰ ਥਾਣਾ ਬੰਸੀ ਜਿਲਾਲਾ ਅਰਬਨ ਸਟੇਟ ਬਿਹਾਰ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਬਿਆਨ ਕਰਤਾ ਨੇ ਦੱਸਿਆ ਕਿ ਉਸ ਦੇ ਜਾਣਕਾਰ ਪੈ੍ਰੱਸ ਜੈਸਵਾਲ ਨੇ ਫ਼ੋਨ ਕਰ ਕੇ ਦੱਸਿਆ ਕਿ ਤੇਰੇ ਭਰਾ ਮੁੰਨਾ ਕੁਮਾਰ ਦੀ ਰੋਡਪੁਰ ਐਕਸੀਡੈਂਟ ਹੋਣ ਕਰ ਕੇ ਮੌਤ ਹੋ ਗਈ ਹੈ ਤਾਂ ਮੈਂ ਉਸੇ ਸਮੇਂ ਆਪਣੀ ਭਾਬੀ ਨੀਰੂ ਦੇਵੀ ਨਾਲ ਅਤੇ ਪਰਿਵਾਰ ਨਾਲ ਸਲਾਹ ਕਰ ਕੇ ਬਿਹਾਰ ਤੋਂ ਚਲ ਪਿਆ ਅਤੇ ਮੈਂ ਮੌਕੇ ਪਰ ਪੁੱਜ ਕੇ ਹਾਲਾਤ ਦੇਖੇ ਤੇ ਸਿਵਲ ਹਸਪਤਾਲ ਲੁਧਿਆਣਾ ਪੁੱਜ ਕੇ ਆਪਣੇ ਭਰਾ ਦੀ ਲਾਸ਼ ਦੀ ਜਾਂਚ ਕੀਤੀ ਜਿਸ ਦੀ ਮੌਤ ਕਿਸੇ ਨਾਮਾਲੂਮ ਵਾਹਨ ਦੀ ਫੇਟ ਲੱਗਣ ਕਰ ਕੇ ਸੱਟਾਂ ਲੱਗਣ ਕਰ ਕੇ ਹੋਈ ਹੈ। ਬਿਆਨ ਕਰਤਾ ਨੇ ਪੁਲਿਸ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ।
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਵਿਚ ਘਰ- ਘਰ ਜਾ ਕੇ ਕੀਤਾ ਲਾਰਵਾ ਚੈਕ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।