ਪਾਇਲ, 21 ਜੁਲਾਈ (ਪ.ਪ. ਰਾਹੀਂ)- ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਸੰਘਰਸ਼ ਪਿਛਲੇ 13 ਦਿਨਾਂ ਤੋਂ ਚੱਲ ਰਿਹਾ ਹੈ , ਨੂੰ ਹੋਰ ਤਿੱਖਾ ਕਰਨ ਲਈ ਬਾਰ ਐਸੋਸੀਏਸ਼ਨ ਪਾਇਲ ਦੇ ਮੈਂਬਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਗੁਰਸੇਵਕ ਸਿੰਘ ਮਠਾੜੂ ਨੇ ਕਿਹਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦਾ ਫ਼ੈਸਲਾ ਵਾਪਿਸ ਨਹੀ ਲਿਆ ਜਾਂਦਾ ਸਾਡੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੀਗਲ ਏਡ ਸਿਸਟਮ ਵਕੀਲ ਭਾਈਚਾਰੇ ਅਤੇ ਸਮਾਜ ਲਈ ਘਾਤਿਕ ਤੇ ਲੋਕ ਮਾਰੂ ਸਿੱਧ ਹੋ ਰਿਹਾ ਹੈ। ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਇਸ ਨੀਤੀ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾ ਵਾਲੀ ਪ੍ਰਾਈਵੇਟ ਵਕੀਲਾਂ ਦੇ ਪੈਨਲ ਰਾਹੀ ਗਰੀਬ ਅਤੇ ਸਿਰਫ਼ ਲੋੜਵੰਦ ਵਿਅਕਤੀਆਂ ਨੂੰ ਸਹਾਇਤਾ ਦੇਣ ਵਾਲੀ ਨੀਤੀ ਨੂੰ ਬਹਾਲ ਰੱਖਿਆ ਜਾਵੇ। ਇਸ ਮੌਕੇ ਭੁੱਖ ਹੜਤਾਲ ਕਰਨ ਵਾਲਿਆਂ ਵਿੱਚ ਪ੍ਰਧਾਨ ਗੁਰਸੇਵਕ ਸਿੰਘ ਮਠਾੜ, ਮੀਤ ਪ੍ਰਧਾਨ ਜੈ ਕਰਨ ਸ਼ਰਮਾ, ਹਰਜੋਤ ਸਿੰਘ ਸੈਕਟਰੀ, ਜਗਜੀਤ ਸਿੰਘ ਕੰਗ ਜੁਆਇੰਟ ਸੈਕਟਰੀ, ਬਲਵਿੰਦਰ ਸਿੰਘ ਸਰਾਓ ਫਾਇਨਾਸ ਸੈਕਟਰੀ, ਸ਼ਮਸ਼ੇਰ ਸਿੰਘ ਗਿੱਲ, ਮਨਦੀਪ ਸਿੰਘ ਖੱਟੜਾ, ਸਰਬਜੀਤ ਸਿੰਘ ਗਿੱਲ, ਅ੍ਰਮਿਤਾਲ ਸਿੰਘ ਗਿੱਲ, ਯਾਦਵਿੰਦਰ ਸਿੰਘ ਸਿੱਧੂ, ਰਵਿੰਦਰ ਸਿੰਘ ਵਕੀਲ ਸਾਹਿਬਾਨ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲ ਸਾਹਿਬਾਨ ਹਾਜ਼ਰ ਰਹੇ।
ਲੀਗਲ ਏਡ ਡਿਫੈਸ ਕੌਂਸਲ ਪ੍ਰਣਾਲੀ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ ਪਾਇਲ ਦੇ ਵਕੀਲਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ
ਅਜੀਤ ਡੈਸਕ
22-07-2026