02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਫ਼ਾਈ ਸੇਵਕਾਂ ਦੇ ਹੱਕ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਅਜੀਤ ਡੈਸਕ 24-07-2026

ਪਾਇਲ, 23 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਆਗੂਆਂ ਨੇ ਸਫ਼ਾਈ ਸੇਵਕ ਕਰਮਚਾਰੀਆਂ ਦੇ ਹੱਕ ’ਚ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ ਦੀ ਅਗਵਾਈ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਮਦਨੀਪੁਰ ਅਤੇ ਕੌਮੀ ਮੀਤ ਪ੍ਰਧਾਨ ਬੋਪਾਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਾਸ਼ਣ ਵਿੱਚ ਸਟੇਜ ਤੋਂ ਰੋਜ਼ਾਨਾ 65 ਹਜ਼ਾਰ ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕਰਦੇ ਹਨ। ਜਦੋਂ ਕਿ ਦੂਜੇ ਪਾਸੇ ਗਰੀਬ ਸਫ਼ਾਈ ਕਰਮਚਾਰੀਆਂ ਨੂੰ ਆਪਣੀ ਮੰਗਾਂ ਪ੍ਰਤੀ ਸ਼ਾਂਤਮਈ ਪ੍ਰਦਰਸ਼ਨ ਕਰਨ ਤੇ ਲਾਠੀਚਾਰਜ ਦਾ ਸਾਹਮਣਾ ਕਰਨਾ ਪੈਦਾ ਹੈ । ਉਨ੍ਹਾਂ ਬਰਨਾਲਾ ਵਿਖੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਜਥੇ ਗੁਰਜੀਤ ਸਿੰਘ ਪੰਧੇਰਖੇੜੀ, ਪ੍ਰਧਾਨ ਜਸਪ੍ਰੀਤ ਕੌਰ ਅੜੈਚਾ, ਨੀਤੂ ਸਿੰਘ, ਕਰਮਜੀਤ ਕੌਰ ਕੱਦੋ, ਜਗਜੀਤ ਸਿੰਘ ਦੋਲਤਪੁਰ, ਸ਼ਿਵਰਾਜ ਸਿੰਘ ਜੱਲ੍ਹਾ, ਬਲਵੰਤ ਸਿੰਘ ਘਲੋਟੀ, ਜਗਦੀਪ ਸਿੰਘ ਲਹਿਲ, ਅਵਤਾਰ ਸਿੰਘ ਧਮੋਟ, ਪ੍ਰਧਾਨ ਮਨਧੀਰ ਸਿੰਘ, ਨਗਿੰਦਰ ਸਿੰਘ, ਬਲਕਰਨ ਸਿੰਘ ਰਾਮਪੁਰ, ਮਨਦੀਪ ਸਿੰਘ ਚਾਪੜਾ, ਵਿਜੇ ਕੁਮਾਰ ਨੇਤਾ, ਅਰੁਣ ਕੁਮਾਰ, ਪ੍ਰਧਾਨ ਬਲਵਿੰਦਰ ਸਿੰਘ ਸਿਆੜ, ਮਨਦੀਪ ਸਿੰਘ ਚੀਮਾ, ਕੁਲਦੀਪ ਸਿੰਘ ਪÇਾੲਲ ਜਸਵੰਤ ਸਿੰਘ ਅਲੂਣਾ, ਮਨਜੀਤ ਕੌਰ ਪੰਧੇਰ ਖੇੜੀ, ਈਸ਼ਵਰ ਲਾਲ, ਪਵਨ ਕੁਮਾਰ ਬਾਲੂ, ਇੰਦਰਾ ਬੀਬੀ, ਪ੍ਰਵੀਨ ਕੁਮਾਰੀ, ਭੁਪਿੰਦਰ ਸਿੰਘ, ਡਾ.ਦਿਨੇਸ ਟਿੰਕੂ, ਨਿਤਿਨ ਕੁਮਾਰ ਬਾਵਾ, ਮਨਜਿੰਦਰ ਸਿੰਘ ਮੰਗਾ, ਸੁਖਦੇਵ ਸਿੰਘ ਘਲੋਟੀ, ਜਥੇ ਜੋਰਾ ਸਿੰਘ ਤੇ ਹੋਰ ਅਹੁਦੇਦਾਰ ਸ਼ਾਮਲ ਸਨ।

ਪਿਛਲੀ ਖ਼ਬਰ ਦੋਰਾਹਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਲੱਖਾ ਪਾਇਲ ਦੀ ਅਗਵਾਈ ਵਿੱਚ ਵਿਸ਼ਾਲ ਧਰਨਾ ਅਗਲੀ ਖ਼ਬਰ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੁਪਾਲੋਂ ਵਿਖੇ ਕਰਵਾਇਆ ਸਾਖੀ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।