18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਰਕਾਰੀ ਸਕੂਲ ਸਿਹੌੜਾ ਦੇ ਕਬੱਡੀ ਖਿਡਾਰੀਆਂ ਨੇ ਜ਼ੋਨਲ ਖੇਡਾਂ ’ਚ ਪਹਿਲਾ ਸਥਾਨ ਹਾਸਲ ਕੀਤਾ

ਅਜੀਤ ਡੈਸਕ 29-07-2026
ਪਾਇਲ, 28 ਜੁਲਾਈ (ਪ. ਪ. ਰਾਹੀਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਦੇ ਕਬੱਡੀ ਖਿਡਾਰੀਆਂ ਨੇ ਅੰਡਰ 17 ਸਾਲ ਲੜਕਿਆਂ ਨੈਸ਼ਨਲ ਸਟਾਈਲ ਕਬੱਡੀ ਦੇ ਜੋਨਲ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਇੰਚਾਰਜ ਕਮਲਜੀਤ ਮਾਂਗਟ ਨੇ ਲੈਕਚਰਾਰ ਬਲਜਿੰਦਰ ਕੌਰ, ਡੀ. ਪੀ. ਈ ਹਰਵਿੰਦਰ ਸਿੰਘ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਬਣਾਉਂਦੀਆਂ ਹਨ, ਇਨ੍ਹਾਂ ਨਾਲ ਵਿਦਿਆਰਥੀਆਂ ਵਿਚ ਆਪਸੀ ਸਹਿਯੋਗ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ਼ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਜੱਸਾ ਸਿੰਘ ਬੇਰ ਖੁਰਦ ਤੇ ਖਿਡਾਰੀਆਂ ਦੇ ਸਹਾਇਕ ਹਾਜ਼ਰ ਸਨ।
ਪਿਛਲੀ ਖ਼ਬਰ ਅਗਲੇ ਦਿਨਾਂ ’ਚ ਕੇਸਰੀ ਬਾਗ਼ ਪਾਰਕਿੰਗ ਦੇ ਵੀ ਸ਼ੁਰੂ ਹੋਣ ਨਾਲ ਹੋਰ ਵਧੇਗੀ ਆਮਦਨ ਅਗਲੀ ਖ਼ਬਰ ਸਰਕਾਰੀ ਸਕੂਲ ਸਿਹੌੜਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੂੰ ਆਈ. ਆਈ. ਟੀ ਰੋਪੜ ਵਿਚ ਮਿਲਿਆ ਦਾਖਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।