02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜਸਦੇਵ ਨਗਰ ਵਿਖੇ ਲੋਕ ਮਿਲਣੀ ਦੌਰਾਨ ਵਿਧਾਇਕ ਸੰਗੋਵਾਲ ਨੇ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਆਲਮਗੀਰ , 1 ਅਗਸਤ ( ਜਰਨੈਲ ਸਿੰਘ ਪੱਟੀ )- ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੂਬਾ ਪੰਜਾਬ ਦੇ ਬਾਸ਼ਿੰਦਿਆਂ ਨਾਲ ਕੀਤੇ ਚੋਣ ਵਾਅਦੇ ਇਕ ਇਕ ਕਰਕੇ 100 ਫ਼ੀਸਦੀ ਪੂਰੇ ਕੀਤੇ ਹਨ , ਜਿਸ ਦੀ ਬਦੌਲਤ ਸੂਬਾ ਵਾਸੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਬਾਗੋ ਬਾਗ ਨਜ਼ਰ ਆ ਰਹੇ ਹਨ । ਵਿਧਾਇਕ ਸੰਗੋਵਾਲ ਸਥਾਨਕ ਜਸਦੇਵ ਨਗਰ ਸਥਿਤ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ ਖੰਨਾ ਦੇ ਗ੍ਰਹਿ ਵਿਖੇ ਕਰਵਾਈ ਲੋਕ ਮਿਲਣੀ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ ।

ਅਜੀਤ ਡੈਸਕ 02-08-2026
ਆਲਮਗੀਰ , 1 ਅਗਸਤ ( ਜਰਨੈਲ ਸਿੰਘ ਪੱਟੀ )- ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੂਬਾ ਪੰਜਾਬ ਦੇ ਬਾਸ਼ਿੰਦਿਆਂ ਨਾਲ ਕੀਤੇ ਚੋਣ ਵਾਅਦੇ ਇਕ ਇਕ ਕਰਕੇ 100 ਫ਼ੀਸਦੀ ਪੂਰੇ ਕੀਤੇ ਹਨ , ਜਿਸ ਦੀ ਬਦੌਲਤ ਸੂਬਾ ਵਾਸੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਬਾਗੋ ਬਾਗ ਨਜ਼ਰ ਆ ਰਹੇ ਹਨ । ਵਿਧਾਇਕ ਸੰਗੋਵਾਲ ਸਥਾਨਕ ਜਸਦੇਵ ਨਗਰ ਸਥਿਤ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ ਖੰਨਾ ਦੇ ਗ੍ਰਹਿ ਵਿਖੇ ਕਰਵਾਈ ਲੋਕ ਮਿਲਣੀ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ । ਇਸ ਦੌਰਾਨ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਸੂਬਾ ਪੰਜਾਬ ਦੇ ਬਾਸ਼ਿੰਦਿਆਂ ਨੂੰ ਬਿਜਲੀ ਦੇ 300 ਯੂਨਿਟ ਹਰ ਮਹੀਨੇ ਮੁਆਫ਼ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਾਸੀਆਂ ਨੂੰ ਮਹਿੰਗਾਈ ਦੇ ਦੌਰ ਵਿਚ ਰਾਹਤ ਦੇਣ ਦੀ ਵੱਡੀ ਕੋਸ਼ਿਸ਼ ਕੀਤੀ ਹੈ । ਵਿਰੋਧੀ ਸਿਆਸੀ ਪਾਰਟੀਆਂ ’ ਤੇ ਨਿਸ਼ਾਨਾ ਲਗਾਉਂਦਿਆਂ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਸੱਤਾ ਹਾਸਲ ਕਰਨ ਉਪਰੰਤ ਸੂਬਾ ਵਾਸੀਆਂ ਨੂੰ ਰੱਜ ਕੇ ਲੁੱਟਣ ਅਤੇ ਕੁੱਟਣ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ , ਜਦਕਿ ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ’ ਤੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ । ਸਮਾਗਮ ਵਿਚ ਪਹੁੰਚਣ ’ ਤੇ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਅਤੇ ਸਾਥੀਆਂ ਨੇ ਵਿਧਾਇਕ ਸੰਗੋਵਾਲ ਨੂੰ ਜੀ ਆਇਆਂ ਆਖਦੇ ਹੋਏ ਭਰਵਾਂ ਸਵਾਗਤ ਕੀਤਾ । ਉਪਰੰਤ ਮੈਂਬਰ ਸੁਖਮੀਤ ਸਿੰਘ ਖੰਨਾ ਨੇ ਕਿਹਾ ਕਿ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਬਿਨਾਂ ਕਿਸੇ ਭੇਦ ਭਾਵ ਦੇ ਕਰਵਾਏ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਦੀ ਬਦੌਲਤ ਹਲਕੇ ਦੇ ਵੋਟਰ ਖ਼ੁਸ਼ੀ ਵਿਚ ਖੀਵੇ ਹੋਈ ਫਿਰਦੇ ਹਨ , ਕਿਉਂਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਪਿਛਲੇ 70 ਸਾਲਾਂ ਦੌਰਾਨ ਜੋ ਬੁਨਿਆਦੀ ਸਹੂਲਤਾਂ ਹਲਕਾ ਵਾਸੀਆਂ ਨੂੰ ਮੁਹੱਈਆ ਨਹੀਂ ਕਰਵਾਈਆਂ ਸਨ , ਵਿਧਾਇਕ ਸੰਗੋਵਾਲ ਨੇ ਬਿਨਾਂ ਕਿਸੇ ਦੇਰੀ ਅਤੇ ਟਾਲ ਮਟੋਲ ਦੇ ਉਕਤ ਸਹੂਲਤਾਂ ਮੁਹੱਈਆ ਕਰਵਾ ਕੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ । ਸਮਾਗਮ ਦੇ ਅਖੀਰ ਵਿਚ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਅਤੇ ਸਾਥੀਆਂ ਨੇ ਵਿਧਾਇਕ ਸੰਗੋਵਾਲ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਪ੍ਰਵੀਨ ਬਾਂਸਲ , ਜਤਿੰਦਰ ਗਾਬੜੀਆ , ਸੁਖਵਿੰਦਰ ਸਿੰਘ , ਮਨਦੀਪ ਸਿੰਘ , ਪ੍ਰਧਾਨ ਨਰਿੰਦਰ ਸਿੰਘ , ਜਸਵੀਰ ਸਿੰਘ , ਹਰਵਿੰਦਰ ਸਿੰਘ , ਗੁਰਮੁਖ ਸਿੰਘ , ਗੁਰਮੀਤ ਸਿੰਘ , ਨਵਨੀਤ ਕੌਰ , ਮਨਜੀਤ ਕੌਰ , ਰਜਿੰਦਰ ਕੌਰ , ਸਤਨਾਮ ਕਲਸੀ , ਨਵਜੋਤ ਕੌਰ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ।
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦਾ ਵਫ਼ਦ ਫੜ੍ਹਾਂ ਦੀ ਵੰਡ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਮਿਲਿਆ, ਸੌਂਪਿਆ ਮੰਗ ਪੱਤ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਹੱਕ ਮੰਗਣ ਵਾਲਿਆਂ ਨੂੰ ਡੰਡੇ ਖਾਣੇ ਪੈ ਰਹੇ ਹਨ-ਕਾਦੀਆਂ ਜੋੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।