ਬੱਦੋਵਾਲ ਕਬੱਡੀ ਲੀਗ ਮੁਕਾਬਲੇ ’ਚ ਹਾਂਸ ਕਲਾਂ ਜੇਤੂ, ਵਿਨੇ ਕਲੱਬ ਜਗਰਾਉਂ ਉੱਪ ਜੇਤੂ
ਮੁੱਲਾਂਪੁਰ-ਦਾਖਾ, 9 ਅਗਸਤ (ਨਿਰਮਲ ਸਿੰਘ ਧਾਲੀਵਾਲ)-ਅੰਤਰਰਾਸ਼ਟਰੀ ਕਬੱਡੀ ਸਟਾਰ/ਕਬੱਡੀ ਪ੍ਰਮੋਟਰ ਰਾਜੂ ਬੱਦੋਵਾਲੀਆ ਸਰਪੰਚ ਰਾਜਵਿੰਦਰ ਸਿੰਘ ਗਰੇਵਾਲ ਵਲੋਂ ਕਬੱਡੀ ਦੇ ਨਵੇਂ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਆਰੰਭੀ ਕਬੱਡੀ ਲੀਗ ਹੇਠ ਅੱਜ ਖੇਡ ਗਰਾਊਂਡ ਬੱਦੋਵਾਲ ਵਿਖੇ ਕਬੱਡੀ ਓਪਨ ਟੀਮਾਂ ਵਿਚਕਾਰ ਮੁਕਾਬਲੇ ਹੋਏ। ਇੰਨ੍ਹਾਂ ਮੁਕਾਬਲਿਆਂ ’ਚ ਬਹੁਤਾਦ ਖਿਡਾਰੀ ਨਵੇਂ ਪਾਏ ਗਏ।
ਡ
ਡੀ. ਪੀ. ਐਸ. ਪਲੇਵੇਅ ਕੈਂਪਸ ਦਾ ਉਦਘਾਟਨ ਕਰਨ ਸਮੇਂ ਚੇਅਰਮੈਨ ਡੀ. ਐਸ. ਬੈਂਸ ਨਾਲ ਹੋਰ। ਤਸਵੀਰ : ਸੋਨੀ ਗਿੱਲ
ਸਰਕਾਰੀ ਸੀਨੀ. ਸੈਕੰਡਰੀ ਸਕੂਲ ਸਿਆੜ ਵਿਖੇ ਸਕੂਲ ਸਟਾਫ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀ ਮਨਦੀਪ ਸਿੰਘ ਦੀ ਪਤਨੀ ਵਾਟਰ ਕੂਲਰ ਭੇਟ ਕਰਦੇ ਹੋਏ। ਤਸਵੀਰ : ਸੁਖਵੀਰ ਸਿੰਘ ਚਣਕੋਈਆ
10-08-2026
ਮੁੱਲਾਂਪੁਰ-ਦਾਖਾ, 9 ਅਗਸਤ (ਨਿਰਮਲ ਸਿੰਘ ਧਾਲੀਵਾਲ)-ਅੰਤਰਰਾਸ਼ਟਰੀ ਕਬੱਡੀ ਸਟਾਰ/ਕਬੱਡੀ ਪ੍ਰਮੋਟਰ ਰਾਜੂ ਬੱਦੋਵਾਲੀਆ ਸਰਪੰਚ ਰਾਜਵਿੰਦਰ ਸਿੰਘ ਗਰੇਵਾਲ ਵਲੋਂ ਕਬੱਡੀ ਦੇ ਨਵੇਂ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਆਰੰਭੀ ਕਬੱਡੀ ਲੀਗ ਹੇਠ ਅੱਜ ਖੇਡ ਗਰਾਊਂਡ ਬੱਦੋਵਾਲ ਵਿਖੇ ਕਬੱਡੀ ਓਪਨ ਟੀਮਾਂ ਵਿਚਕਾਰ ਮੁਕਾਬਲੇ ਹੋਏ। ਇੰਨ੍ਹਾਂ ਮੁਕਾਬਲਿਆਂ ’ਚ ਬਹੁਤਾਦ ਖਿਡਾਰੀ ਨਵੇਂ ਪਾਏ ਗਏ। ਸਾਬਕਾ ਸਰਪੰਚ/ਨੰਬਰਦਾਰ ਅਮਰਜੋਤ ਸਿੰਘ, ਸੁਖਵਿੰਦਰ ਸਿੰਘ ਭੱਠਲ ਭਨੋਹੜ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਕਾਂਗਰਸ ਦੇ ਯੁਵਾ ਆਗੂ ਤਰਸਪ੍ਰੀਤ ਸਿੰਘ ਗਗਲੀ, ਜਸ਼ਨਦੀਪ ਸਿੰਘ, ਜਸਪਾਲ ਸਿੰਘ ਬਲਾਲਾ, ਪੰਚ ਹਰਜਿੰਦਰ ਸਿੰਘ, ਪੰਚ ਲਖਵੀਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ ਵਲੋਂ ਓਪਨ ਮੁਕਾਬਲਿਆਂ ਦੇ ਉਦਘਾਟਨ ਸਮੇਂ ਹਵਾ ’ਚ ਗੁਬਾਰੇ ਛੱਡੇ ਗਏ। ਉਦਘਾਟਨੀ ਮੈਚ ਵਿਨੈ ਕਲੱਬ ਜਗਰਾਉਂ ਅਤੇ ਬੱਦੋਵਾਲ ਟੀਮ ਵਿਚਕਾਰ ਹੋਇਆ। ਕਈ ਹੋਰ ਮੁਕਾਬਲੇ ਜਿੱਤ ਕੇ ਹਾਂਸ ਕਲਾਂ, ਤਲਵੰਡੀ ਰਾਏ, ਵਿਨੇ ਕਲੱਬ ਜਗਰਾਉਂ ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ। ਅੰਕਾਂ ਦੇ ਅਧਾਰ ’ਤੇ 13-17 ਦੇ ਫ਼ਰਕ ਨਾਲ ਹਾਂਸ ਕਲਾਂ ਟੀਮ ਨੇ ਤਲਵੰਡੀ ਰਾਏ ਕਬੱਡੀ ਟੀਮ ਨੂੰ ਹਰਾ ਕੇ ਪਹਿਲਾ ਸੈਮੀਫਾਈਨਲ ਜਿੱਤਿਆ। ਦੂਸਰੇ ਸੈਮੀਫਾਈਨਲ ਵਿਚ ਵਿਨੇ ਕਲੱਬ ਜਗਰਾਉਂ ਦੀ ਟੀਮ ਮੇਜ਼ਬਾਨ ਬੱਦੋਵਾਲ ਕਬੱਡੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਹਾਂਸ ਕਲਾਂ ਅਤੇ ਵਿਨੇ ਕਲੱਬ ਜਗਰਾਉਂ ਵਿਚਕਾਰ ਫਾਈਨਲ ਮੁਕਾਬਲਾ ਬੜਾ ਰੌਚਕ ਸੀ। ਕਬੱਡੀ ਸਟਾਰ ਸੁੱਖਾ ਦਾਖਾ, ਕਾਕਾ ਸ਼ੇਖਦੌਲਤ ਵਲੋਂ ਅੰਕਾਂ ਦੇ ਅਧਾਰ ’ਤੇ ਹਾਂਸ ਕਲਾਂ ਟੀਮ ਨੂੰ ਜੇਤੂ ਐਲਾਨਿਆ ਅਤੇ ਵਿਨੇ ਕਲੱਬ ਜਗਰਾਉਂ ਦੀ ਟੀਮ ਉੱਪ ਜੇਤੂ ਰਹੀ। ਪੂਰੇ ਮੁਕਾਬਲੇ ’ਚ ਅੰਕਾਂ ਦੇ ਅਧਾਰ ’ਤੇ ਸਰਵੋਤਮ ਰੇਡਰ ਦੀ ਚੋਣ ਸਮੇਂ ਹਰਮਨ ਬਾਜ਼ੀ ਮਾਰ ਗਿਆ। ਹਰਮਨ ਦਾਖਾ ਤੇ ਹੈਪੀ ਹਾਂਸ ਦੇ ਅੰਕ ਬਰਾਬਰ ਹੋਣ ’ਤੇ ਦੋਵੇਂ ਸਰਵੋਤਮ ਜਾਫੀ ਐਲਾਨੇ ਗਏ। ਬੱਦੋਵਾਲ ਸਰਪੰਚ ਰਾਜੂ ਰਾਜਵਿੰਦਰ ਸਿੰਘ ਵਲੋਂ ਕਬੱਡੀ ਲੀਗ ਓਪਨ ਦੇ ਪ੍ਰਬੰਧਕਾਂ ਅਤੇ ਪਤਵੰਤਿਆਂ ਨੂੰ ਨਾਲ ਲੈ ਕੇ ਜੇਤੂ, ਉੱਪ ਜੇਤੂ ਟੀਮਾਂ ਨੂੰ ਨਗਦ ਇਨਾਮ, ਯਾਦਗਾਰੀ ਟ੍ਰਾਫੀ ਗਰੇਵਾਲ ਸਰਪੰਚ ਪਰਿਵਾਰ ਬੱਦੋਵਾਲ ਵਲੋਂ ਦਿੱਤੀ ਗਈ।