ਤੀਆਂ ਦਾ ਤਿਉਹਾਰ ਪਿੱਪਲਾਂ ਦੀ ਛਾਂ ਦੀ ਬਜਾਏ ਹੋਟਲਾਂ ਦੀ ਚਾਰਦੀਵਾਰੀ ਤੱਕ ਸੀਮਤ ਰਹਿਣ ਲੱਗਾ
ਮਾਛੀਵਾੜਾ ਸਾਹਿਬ, 9 ਅਗਸਤ (ਰਾਜਦੀਪ ਸਿੰਘ ਅਲਬੇਲਾ)-ਤੀਜ ਦਾ ਤਿਉਹਾਰ ਸਾਡੇ ਪੰਜਾਬੀ ਵਿਰਸੇ ਦੀ ਸ਼ਾਨ ਹੈ ਅਤੇ ਪੁਰਾਣੇ ਸਮਿਆਂ ਵਿਚ ਸਾਉਣ ਦੇ ਮਹੀਨੇ ‘ਚ ਇਹ ਤਿਉਹਾਰ ਪਿੰਡ ਵਿਚ ਨਵ-ਵਿਆਹੁਤਾ ਅਤੇ ਕੁਆਰੀਆਂ ਲੜਕੀਆਂ ਆਪਸ ਵਿਚ ਰਲ ਮਿਲ ਕੇ ਮਨਾਉਂਦੀਆਂ ਸਨ। ਪਿੰਡਾਂ ਵਿਚ ਪਿੱਪਲਾਂ ਦੀ ਛਾਂ ਹੇਠਾਂ ਪੀਂਘਾਂ ਪੈਂਦੀਆਂ, ਲੜਕੀਆਂ ਪੁਰਾਤਨ ਬੋਲੀਆਂ, ਗਿੱਧਾ ਪਾ ਕੇ ਸਾਉਣ ਮਹੀਨੇ ਦੀ ਖ਼ੁਸ਼ੀ ਮਨਾਉਂਦੀਆਂ।
ਅ
ਅਹਿਮਦਗੜ੍ਹ ਵਿਖੇ ਸ਼੍ਰੋ. ਅਕਾਲੀ ਦਲ ਬਾਦਲ ਵਲੋਂ ਤੀਆਂ ਮਨਾਉਣ ਸਮੇਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਮਹਿਲਾਵਾਂ ਨਾਲ ਹਲਕਾ ਅਮਰਗੜ੍ਹ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਤੇ ਹੋਰ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ
10-08-2026
ਮਾਛੀਵਾੜਾ ਸਾਹਿਬ, 9 ਅਗਸਤ (ਰਾਜਦੀਪ ਸਿੰਘ ਅਲਬੇਲਾ)-ਤੀਜ ਦਾ ਤਿਉਹਾਰ ਸਾਡੇ ਪੰਜਾਬੀ ਵਿਰਸੇ ਦੀ ਸ਼ਾਨ ਹੈ ਅਤੇ ਪੁਰਾਣੇ ਸਮਿਆਂ ਵਿਚ ਸਾਉਣ ਦੇ ਮਹੀਨੇ ‘ਚ ਇਹ ਤਿਉਹਾਰ ਪਿੰਡ ਵਿਚ ਨਵ-ਵਿਆਹੁਤਾ ਅਤੇ ਕੁਆਰੀਆਂ ਲੜਕੀਆਂ ਆਪਸ ਵਿਚ ਰਲ ਮਿਲ ਕੇ ਮਨਾਉਂਦੀਆਂ ਸਨ। ਪਿੰਡਾਂ ਵਿਚ ਪਿੱਪਲਾਂ ਦੀ ਛਾਂ ਹੇਠਾਂ ਪੀਂਘਾਂ ਪੈਂਦੀਆਂ, ਲੜਕੀਆਂ ਪੁਰਾਤਨ ਬੋਲੀਆਂ, ਗਿੱਧਾ ਪਾ ਕੇ ਸਾਉਣ ਮਹੀਨੇ ਦੀ ਖ਼ੁਸ਼ੀ ਮਨਾਉਂਦੀਆਂ। ਇੱਥੋਂ ਤੱਕ ਵਿਆਹੁਤਾ ਔਰਤਾਂ ਆਪਣੇ ਪੇਕੇ ਘਰ ਆਉਂਦੀਆਂ ਤਾਂ ਜੋ ਪਿੰਡ ਦੀਆਂ ਸਹੇਲੀਆਂ ਅਤੇ ਹੋਰ ਗੁਆਂਢੀਆਂ ਨਾਲ ਮਿਲ ਕੇ ਇਸ ਦੀ ਖ਼ੁਸ਼ੀ ਦੁੱਗਣੀ ਕਰ ਸਕਣ। ਸਮੇਂ ਦੇ ਨਾਲ-ਨਾਲ ਇਹ ਤੀਜ ਦਾ ਤਿਉਹਾਰ ਮਾਡਰਨ ਹੋ ਗਿਆ ਅਤੇ ਹੁਣ ਪਿੱਪਲਾਂ ਦੀ ਛਾਂ ਦੀ ਬਜਾਏ ਇਹ ਤਿਉਹਾਰ ਹੋਟਲਾਂ ਦੀ ਸ਼ਾਨ ਬਣਦਾ ਜਾ ਰਿਹਾ ਹੈ। ਸ਼ਹਿਰਾਂ ਵਿਚ ਤਾਂ ਤੀਜ ਦਾ ਤਿਉਹਾਰ ਮਨਾਉਣ ਲਈ ਹੋਟਲਾਂ ਵਿਚ ਬੈਂਕੁਅਟ ਹਾਲ ਬੁੱਕ ਕੀਤਾ ਜਾਂਦਾ ਹੈ, ਖਾਣ ਪੀਣ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕਰਵਾਏ ਜਾਂਦੇ ਹਨ। ਹੁਣ ਤੀਆਂ ਦੇ ਤਿਉਹਾਰ ਦੌਰਾਨ ਬੋਲੀਆਂ ਤੇ ਗਿੱਧਾ ਬੇਸ਼ੱਕ ਪਾਇਆ ਜਾਂਦਾ ਹੈ ਪਰ ਉਹ ਜ਼ਿਆਦਾਤਰ ਲੜਕੀਆਂ, ਨਵ-ਵਿਆਹੀਆਂ ਅਤੇ ਔਰਤਾਂ ਡੀ. ਜੇ. ‘ਤੇ ਗੀਤ ਲਗਾ ਕੇ ਵੱਧ ਥਿਰਕਦੀਆਂ ਨਜ਼ਰ ਆਉਂਦੀਆਂ ਹਨ। ਸ਼ਹਿਰਾਂ ਵਿਚ ਔਰਤਾਂ ਨੂੰ ਇਹ ਤਾਂ ਪਤਾ ਹੈ ਕਿ ਤੀਜ ਦਾ ਤਿਉਹਾਰ ਮਨਾਉਣਾ ਹੈ ਪਰ ਇਸ ਨੂੰ ਇੱਕ ਪਾਰਟੀ ਦਾ ਰੂਪ ਦੇ ਦਿੱਤਾ ਗਿਆ ਹੈ। ਪੁਰਾਤਨ ਸਮਿਆਂ ਵਿਚ ਪਿੰਡ ਵਿਚ ਖੁੱਲ੍ਹੀ ਸਾਂਝੀ ਥਾਂ ‘ਤੇ ਇਹ ਤੀਆਂ ਮਨਾਈਆਂ ਜਾਂਦੀਆਂ ਸਨ ਪਰ ਹੁਣ ਹੋਟਲਾਂ ਦੇ ਬੈਂਕੁਅਟ ਏ. ਸੀ. ਹਾਲਾਂ ਵਿਚ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਬੇਸ਼ੱਕ ਪੰਜਾਬ ਦੀਆਂ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾ ਕੇ ਆਪਣੇ ਵਿਰਸੇ ਨੂੰ ਕਾਇਮ ਰ ੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੋ ਤਿਉਹਾਰ ਪਹਿਲਾਂ ਖੁੱਲ੍ਹੇ ਵਾਤਾਵਰਨ ਵਿਚ ਮਨਾ ਕੇ ਮਹਿਕ ਛੱਡਦਾ ਸੀ, ਹੁਣ ਉਹ ਚਾਰਦੀਵਾਰੀ ਤੱਕ ਹੀ ਸੀਮਤ ਰਹਿ ਗਿਆ ਹੈ।