10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼ਕਤੀ ਪਬਲਿਕ ਸਕੂਲ ਦੋਰਾਹਾ ’ਚ ਮਨਾਇਆ ਤੀਆਂ ਦਾ ਤਿਉਹਾਰ

ਦੋਰਾਹਾ, 9 ਅਗਸਤ (ਮਨਜੀਤ ਸਿੰਘ ਗਿੱਲ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਸਮੇਂ ਸਕੂਲ ਵਿਚ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਵਿਦਿਆਰਥਣਾਂ ਵਲੋਂ ਮਹਿੰਦੀ ਮੁਕਾਬਲੇ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ।

ਕਿਸੇ ਸਮੇਂ ਨਜ਼ਰ ਅੰਦਾਜ਼ ਬਗੀਚੀ ਦਾ ਮਨਮੋਹਕ ਦ੍ਰਿਸ਼ ਜੋ ਅੱਜ ਕੁਦਰਤ ਦਾ ਸੁਹੱਪਣ ਬਿਖੇਰ ਰਹੀ ਹੈ। ਤਸਵੀਰ : ਮਨੋਜ ਕੁਮਾਰ 10-08-2026
ਦੋਰਾਹਾ, 9 ਅਗਸਤ (ਮਨਜੀਤ ਸਿੰਘ ਗਿੱਲ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਸਮੇਂ ਸਕੂਲ ਵਿਚ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਵਿਦਿਆਰਥਣਾਂ ਵਲੋਂ ਮਹਿੰਦੀ ਮੁਕਾਬਲੇ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ। ਬੱਚਿਆਂ ਵਲੋਂ ਪੰਜਾਬੀ ਕਵਿਤਾਵਾਂ, ਲੋਕ ਨਾਚ ਅਤੇ ਗਰੁੱਪ ਡਾਂਸ ਦੀਆਂ ਮਨਮੋਹਕ ਪੇਸ਼ਕਾਰੀਆਂ ਦੇ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਵਾਇਸ ਪ੍ਰਿੰਸੀਪਾਲ ਨੀਰਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਸੰਸਕ੍ਰਿਤੀ ਪਤੀ ਪਿਆਰ ਅਤੇ ਮਾਣ ਦੀ ਭਾਵਨਾ ਪੈਦਾ ਕਰਦੇ ਹਨ । ਸਮਾਗਮ ਦੇ ਅੰਤ ਵਿੱਚ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਸਮੁੱਚਾ ਸਮਾਗਮ ਖੁਸ਼ੀ ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਨਾਲ ਭਰਪੂਰ ਰਿਹਾ। ਇਸ ਸਮੇਂ ਬੈਸਟ ਪੰਜਾਬਣ ਮੁਕਾਬਲਾ ਵੀ ਕਰਵਾਇਆ ਗਿਆ ਮੁਕਾਬਲੇ ਵਿਚ ਦੋ ਵਿਦਿਆਰਥਣਾਂ ਮਹਿਕ ਅਤੇ ਖੇਮ ਕੌਰ ਨੂੰ ਉਨ੍ਹਾਂ ਦੇ ਪੰਜਾਬੀ ਪਹਿਰਾਵੇ ਸੱਭਿਆਚਾਰਕ ਰੂਪ ਰੰਗ ਅਤੇ ਪੇਸ਼ਕਾਰੀ ਦੇ ਆਧਾਰ ਤੇ ਬੈਸਟ ਪੰਜਾਬਣ ਵਜੋਂ ਚੁਣਿਆ ਗਿਆ । ਮੌਕੇ ਸੁਮਨ ਸ਼ਰਮਾ, ਰਾਜੀਵ ਵੈਦ, ਕਮਲੇਸ਼ ਸ਼ਰਮਾ , ਇੰਦਰਪਾਲ ਕੌਰ, ਸੀਮਾ ਰਾਣੀ, ਸੀਮਾ ਕਪੂਰ, ਪ੍ਰਦੀਪ ਕੌਰ, ਸਰਬਜੀਤ ਕੌਰ, ਕਨਿਕਾ, ਹਰਦੀਪ ਕੌਰ ਕਮਲਪ੍ਰੀਤ ਕੌਰ, ਨੇਹਾ ਸੂਦ, ਐਸ਼ਮੀਨ, ਗੁਰਮੀਤ ਕੌਰ, ਇੰਦਰਪ੍ਰੀਤ ਕੌਰ ਅਤੇ ਅਜੀਤਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਸਨ।
ਪਿਛਲੀ ਖ਼ਬਰ ਮਰਹੂਮ ਇਨਕਲਾਬੀ ਕਵੀ ਲਾਲ ਸਿੰਘ, ਤਰਲੋਚਨ ਸਿੰਘ ਦੀ ਸਾਹਿਤਕ ਵਿਰਾਸਤ ਸੰਭਾਲੀ ਜਾਵੇਗੀ-ਪ੍ਰਿੰ. ਬੈਨੀਪਾਲ ਅਗਲੀ ਖ਼ਬਰ ਮਨੁੱਖੀ ਜੀਵਨ ਲਈ ਬੇਹਦ ਗੁਣਕਾਰੀ ਬੂਟਿਆਂ ਦੇ ਖ਼ਜ਼ਾਨੇ ਦੀ ਦੇਖਭਾਲ ਕਰ ਰਿਹਾ ਵਾਤਾਵਰਨ ਪ੍ਰੋਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।