ਪਿੰਡ ਛਪਾਰ ਸੰਬੰਧੀ ਪੰਚਾਇਤ ਦੀ ਮੀਟਿੰਗ, ਜਗ੍ਹਾ ਦੀ ਬੋਲੀ 17 ਨੂੰ
ਅਹਿਮਦਗੜ੍ਹ, 13 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਦੇ ਪ੍ਰਸਿੱਧ ਅਤੇ ਇਤਿਹਾਸਕ ਪਿੰਡ ਛਪਾਰ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੇਲੇ ਛਪਾਰ ਵਾਲੀ ਜਗਾ ਦੀ ਬੋਲੀ 17 ਅਗਸਤ ਦਿਨ ਸੋਮਵਾਰ ਸਵੇਰੇ 10 ਵਜੇ ਕੀਤੀ ਜਾਵੇਗੀ ਅਤੇ ਇਹ ਬੋਲੀ ਥੇਹ ਵਾਲੀ ਜਗ੍ਹਾ ‘ਤੇ ਨੇੜੇ ਗੁੱਗਾ ਮਾੜੀ ਮੰਦਿਰ ਵਿਖੇ ਹੋਵੇਗੀ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਛਪਾਰ ਮੇਲੇ ਵਿਚ ਇਸ ਵਾਰ ਗ੍ਰਾਮ ਪੰਚਾਇਤ ਛਪਾਰ ਵਲੋਂ ਉਚੇਚੇ ਤੌਰ ‘ਤੇ ਵਧੀਆ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਛਪਾਰ ਮੇਲੇ ਵਿਚ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਨਾ ਆਵੇ।
ਸਰਪੰਚ ਕੁਲਦੀਪ ਸਿੰਘ ਬੋਪਾਰਾਏ ਦੀ ਫਾਇਲ ਫੋਟੋ।
14-08-2026