15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ

ਰਾਏਕੋਟ, 14 ਅਗਸਤ (ਸੁਸ਼ੀਲ)-ਬੀਤੇ ਦਿਨ ਸਥਾਨਕ ਸ਼ਹਿਰ ਤੋਂ ਮਲੇਰਕੋਟਲਾ ਨੂੰ ਜਾਂਦੀ ਸੜਕ ’ਤੇ ਪਿੰਡ ਭੈਣੀ ਬੜਿੰਗਾਂ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਜਿੰਦਰ ਕੁਮਾਰ ਵਾਸੀ ਮੁਹੱਲਾ ਪੁਰਾਣੀ ਕੁੱਲਾਪੱਤੀ ਰਾਏਕੋਟ ਬਾਅਦ ਦੁਪਹਿਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭੈਣੀ ਬੜਿੰਗਾਂ ਵਿਖੇ ਸਥਿਤ ਸਰਕਾਰੀ ਹਾਈ ਸਕੂਲ ’ਚ ਪੜ੍ਹਦੇੇ ਆਪਣੇ ਬੇਟੇ ਨੂੰ ਲੈਣ ਜਾ ਰਿਹਾ ਸੀ ਤਾਂ ਸਾਹਮਣੇ ਤਰਫ਼ੋਂ ਆ ਰਹੀ ਹੌਂਡਾ ਅਮੇਜ਼ ਕਾਰ ਨਾਲ ਉਸ ਦੀ ਟੱਕਰ ਹੋ ਗਈ, ਨਤੀਜੇ ਵਜ਼ੋਂ ਮੋਟਰਸਾਈਕਲ ਸਵਾਰ ਰਜਿੰਦਰ ਕੁਮਾਰ ਸੜਕ ’ਤੇ ਡਿੱਗ ਗਿਆ ਅਤੇ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਉਕਤ ਕਾਰ ਸਵਾਰ ਮਹਿਲਾ ਚਾਲਕ ਵਲੋਂ ਲੋਕਾਂ ਦੀ ਮਦਦ ਨਾਲ ਰਾਏਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂਂ ਡੀ.

ਅਜੀਤ ਡੈਸਕ 15-08-2026
ਰਾਏਕੋਟ, 14 ਅਗਸਤ (ਸੁਸ਼ੀਲ)-ਬੀਤੇ ਦਿਨ ਸਥਾਨਕ ਸ਼ਹਿਰ ਤੋਂ ਮਲੇਰਕੋਟਲਾ ਨੂੰ ਜਾਂਦੀ ਸੜਕ ’ਤੇ ਪਿੰਡ ਭੈਣੀ ਬੜਿੰਗਾਂ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਜਿੰਦਰ ਕੁਮਾਰ ਵਾਸੀ ਮੁਹੱਲਾ ਪੁਰਾਣੀ ਕੁੱਲਾਪੱਤੀ ਰਾਏਕੋਟ ਬਾਅਦ ਦੁਪਹਿਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭੈਣੀ ਬੜਿੰਗਾਂ ਵਿਖੇ ਸਥਿਤ ਸਰਕਾਰੀ ਹਾਈ ਸਕੂਲ ’ਚ ਪੜ੍ਹਦੇੇ ਆਪਣੇ ਬੇਟੇ ਨੂੰ ਲੈਣ ਜਾ ਰਿਹਾ ਸੀ ਤਾਂ ਸਾਹਮਣੇ ਤਰਫ਼ੋਂ ਆ ਰਹੀ ਹੌਂਡਾ ਅਮੇਜ਼ ਕਾਰ ਨਾਲ ਉਸ ਦੀ ਟੱਕਰ ਹੋ ਗਈ, ਨਤੀਜੇ ਵਜ਼ੋਂ ਮੋਟਰਸਾਈਕਲ ਸਵਾਰ ਰਜਿੰਦਰ ਕੁਮਾਰ ਸੜਕ ’ਤੇ ਡਿੱਗ ਗਿਆ ਅਤੇ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਉਕਤ ਕਾਰ ਸਵਾਰ ਮਹਿਲਾ ਚਾਲਕ ਵਲੋਂ ਲੋਕਾਂ ਦੀ ਮਦਦ ਨਾਲ ਰਾਏਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂਂ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਪਹੁੰਚ ਕੇ ਡਾਕਟਰਾਂ ਨੇ ਰਜਿੰਦਰ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧ ਵਿੱਚ ਥਾਣਾ ਸਦਰ ਰਾਏਕੋਟ ਵਿਖੇ ਮ੍ਰਿਤਕ ਰਜਿੰਦਰ ਕੁਮਾਰ ਦੇ ਪੁੱਤਰ ਭੁਪਿੰਦਰ ਥਿੰਦ ਦੇ ਬਿਆਨ ਦੇ ਅਧਾਰ ’ਤੇ ਕਾਰ ਚਾਲਕ ਮਹਿਲਾ ਰੁਪਿੰਦਰ ਕੌਰ (ਸਕੂਲ ਅਧਿਆਪਕਾ) ’ਤੇ ਬੀ.ਐੱਨ.ਐੱਸ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਯਾਦੂ ਨੇ ਅਕਾਲੀ ਦਲ ਵਪਾਰ ਸੈੱਲ ਦਾ ਸਤੀਸ਼ ਵਰਮਾ ਤੇ ਐੱਸ. ਸੀ. ਵਿੰਗ ਅਜਮੇਰ ਸਿੰਘ ਇਕੋਲਾਹੀ ਨੂੰ ਹਲਕਾ ਪ੍ਰਧਾਨ ਨਿਯੁਕਤ ਕ... ਅਗਲੀ ਖ਼ਬਰ ਜਥੇਦਾਰ ਬਲਵੰਤ ਸਿੰਘ ਘਲੋਟੀ ਤੇ ਸਾਬਕਾ ਸਰਪੰਚ ਹਨੀ ਘੁਡਾਣੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੀ. ਏ. ਸੀ. ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।