15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਯਾਦੂ ਨੇ ਅਕਾਲੀ ਦਲ ਵਪਾਰ ਸੈੱਲ ਦਾ ਸਤੀਸ਼ ਵਰਮਾ ਤੇ ਐੱਸ. ਸੀ. ਵਿੰਗ ਅਜਮੇਰ ਸਿੰਘ ਇਕੋਲਾਹੀ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਵਪਾਰ ਸੈੱਲ ਦੇ ਹਲਕਾ ਪ੍ਰਧਾਨ ਸਤੀਸ਼ ਵਰਮਾ ਤੇ ਐੱਸ. ਸੀ.

ਅਜੀਤ ਡੈਸਕ 15-08-2026
ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਵਪਾਰ ਸੈੱਲ ਦੇ ਹਲਕਾ ਪ੍ਰਧਾਨ ਸਤੀਸ਼ ਵਰਮਾ ਤੇ ਐੱਸ. ਸੀ. ਵਿੰਗ ਦੇ ਹਲਕਾ ਪ੍ਰਧਾਨ ਅਜਮੇਰ ਸਿੰਘ ਇਕੋਲਾਹੀ ਨੂੰ ਨਿਯੁਕਤ ਕੀਤਾ ਗਿਆ। ਯਾਦੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕੇ ਅੰਦਰ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤੇ ਪਾਰਟੀ ਦੀਆਂ ਨੀਤੀਆਂ ਅਤੇ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕਾਰਜਾਂ ਬਾਰੇ ਲੋਕਾਂ ਨੂੰ ਘਰ ਘਰ ਜਾ ਕੇ ਦੱਸਿਆ ਜਾ ਸਕੇ। ਯਾਦੂ ਨੇ ਸਮੂਹ ਨਵ ਨਿਯੁਕਤ ਅਹੁਦੇਦਾਰਾਂ ਨੂੰ ਦਿਨ ਰਾਤ ਮਿਹਨਤ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਹਲਕਾ ਪ੍ਰਧਾਨ ਅਜਮੇਰ ਸਿੰਘ ਇਕੋਲਾਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦਾ ਧੰਨਵਾਦ ਕਰਦੇ ਹਨ ਤੇ ਉਨ੍ਹਾਂ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਜਗਦੀਪ ਸਿੰਘ ਦੀਪੀ ਮੈਂਬਰ ਪੀ. ਏ. ਸੀ., ਸਰਵਦੀਪ ਸਿੰਘ ਕਾਲੀਰਾਓ ਸ਼ਹਿਰੀ ਪ੍ਰਧਾਨ-1, ਬਲਜਿੰਦਰ ਸਿੰਘ ਸੇਖੋਂ ਸ਼ਹਿਰੀ ਪ੍ਰਧਾਨ-2, ਪਵਨ ਹਰਿਓਂ ਸਰਕਲ ਪ੍ਰਧਾਨ, ਜਗਦੀਸ਼ ਸਿੰਘ ਸੇਖੋਂ ਸਰਕਲ ਪ੍ਰਧਾਨ ਬੀਜਾ ਜ਼ੋਨ, ਬਿੰਦਰ ਜੱਸਲ ਪ੍ਰਧਾਨ ਯੂਥ ਪ੍ਰਧਾਨ-2, ਭੁਪਿੰਦਰ ਸਿੰਘ ਸਰਾਂ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਕਾਲਾ ਸਰਕਲ ਪ੍ਰਧਾਨ ਐੱਸ. ਸੀ. ਵਿੰਗ ਲਲਹੇੜੀ ਜ਼ੋਨ, ਓਮ ਪ੍ਰਕਾਸ਼ ਓਮੀ, ਜਸਪ੍ਰੀਤ ਸਿੰਘ ਵਾਰਡ ਇੰਚਾਰਜ-7, ਬਾਬਾ ਪ੍ਰੀਤਮ ਸਿੰਘ ਸਰਕਲ ਪ੍ਰਧਾਨ ਐੱਸ. ਸੀ. ਵਿੰਗ-2, ਬੀਬੀ ਕੁਲਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਹਲਕਾ ਖੰਨਾ, ਕਰਨ, ਜਸਪ੍ਰੀਤ ਸਿੰਘ ਸੋਨੀ, ਅਵਜਿੰਦਰ ਸਿੰਘ ਸੇਖੋਂ, ਮੋਨੂੰ, ਗੁਰਿੰਦਰ ਸਿੰਘ ਬੱਗਾ, ਅਮਰਜੀਤ ਸਿੰਘ ਡੋਡ, ਬਲਵਿੰਦਰ ਸ਼ਰਮਾ, ਜੱਸੀ ਚਕੋਹੀ, ਪ੍ਰਸ਼ਾਂਤ ਡਾਂਗ, ਹਰਜੀਤ ਸਿੰਘ, ਤਰਨ ਕਾਲੀਰਾਓ ਹਾਜ਼ਰ ਸਨ।
ਪਿਛਲੀ ਖ਼ਬਰ ਚੇਅਰਮੈਨ ਰਾਜੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਨਿਯੁਕਤ ਅਗਲੀ ਖ਼ਬਰ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।