17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦੋਰਾਹਾ ਪਬਲਿਕ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ

ਦੋਰਾਹਾ, 16 ਅਗਸਤ (ਜਸਵੀਰ ਝੱਜ)-ਦੋਰਾਹਾ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਦੋਰਾਹਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸੁਖਪਾਲ ਸਿੰਘ ਅਤੇ ਚੇਅਰਪਰਸਨ ਉਮਲ ਕੌਰ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 17-08-2026
ਦੋਰਾਹਾ, 16 ਅਗਸਤ (ਜਸਵੀਰ ਝੱਜ)-ਦੋਰਾਹਾ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਦੋਰਾਹਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸੁਖਪਾਲ ਸਿੰਘ ਅਤੇ ਚੇਅਰਪਰਸਨ ਉਮਲ ਕੌਰ ਨੇ ਸ਼ਿਰਕਤ ਕੀਤੀ। ਡਾਇਰੈਕਟਰ ਤਪਵੀਰ ਸਿੰਘ, ਜਪਵੀਰ ਸਿੰਘ, ਈਕੋਸਿੱਖ ਦੇ ਪ੍ਰਧਾਨ ਸੁਪ੍ਰੀਤ ਕੌਰ, ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ, ਪ੍ਰਿੰਸੀਪਲ ਮੋਨਿਕਾ ਸਾਰਵਾਲ ਅਤੇ ਹੈੱਡਮਿਸਟਰੈੱਸ ਸੰਗੀਤਾ ਰਾਜਪੂਤ ਵੀ ਮੌਜੂਦ ਰਹੇ। ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਰੰਗ ਵਿੱਚ ਰੰਗੀਆਂ ਕੋਰੀਓਗ੍ਰਾਫੀ, ਕਵਿਤਾਵਾਂ, ਭਾਸ਼ਣ ਅਤੇ ਦੇਸ਼ਭਗਤੀ ਦੇ ਗੀਤ ਪੇਸ਼ ਕੀਤੇ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਲੋਕਤੰਤਰ ਦੇ ਰਖਵਾਲੇ ਵਿਸ਼ੇ ’ਤੇ ਪੇਸ਼ ਕੀਤੇ ਨਾਟਕ ਰਾਹੀਂ ਨੌਜਵਾਨਾਂ ਦੀ ਸਮਾਜਿਕ ਭੂਮਿਕਾ, ਵਾਤਾਵਰਣ ਦੀ ਸੰਭਾਲ ਅਤੇ ਤਕਨਾਲੋਜੀ ਰਾਹੀਂ ਦੇਸ਼ ਦੀ ਤਰੱਕੀ ਦਾ ਸੰਦੇਸ਼ ਦਿੱਤਾ ਗਿਆ। ਕਮਾਕਸ਼ੀ ਬੜਥਵਾਲ ਦੀ ਕਵਿਤਾ ਅਤੇ ’ਐ ਵਤਨ’ ਕੋਰਿਓਗ੍ਰਾਫੀ ਪੇਸ਼ ਕੀਤੀ। ਡਾਇਰੈਕਟਰ ਤਪਵੀਰ ਸਿੰਘ ਅਤੇ ਪ੍ਰਿੰ ਸੀਪਲ ਮੋਨਿਕਾ ਸਾਰਵਾਲ ਨੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ, ਵਾਤਾਵਰਣ ਦੀ ਸੰਭਾਲ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਕੌਮੀ ਮੀਤ ਪ੍ਰਧਾਨ ਬਣਨ ’ਤੇ ਬੌਂਦਲੀ ਨੂੰ ਨਵਤੇਜ ਸਿੰਘ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਵਾਲਮੀਕਿ ਅਤੇ ਸੂਬਾ ਬੁਲਾਰੇ ਚੰਨੀ ਵਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।