ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨਿਆ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਪਿੰਡ ਘੁਡਾਣੀ ਕਲਾਂ ਦੇ ਸੁਰਖਾਬ ਦੀ ਪੁਸਤਕ ‘ਵੈਤਰਨੀ’ ਨੇ ਜਿੱਤਿਆ
ਰਾੜਾ ਸਾਹਿਬ, 17 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮਰਹੂਮ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਗਏ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਬੀਤੇ ਦਿਨੀ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਹ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਦੇ ਇਤਹਾਸਿਕ ਪਿੰਡ ਘੁਡਾਣੀ ਕਲਾਂ ਦੇ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਦੀ ਚੋਣ ਕੀਤੀ ਗਈ ਹੈ।
ਸ
ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਜੇਤੂ ਪਿੰਡ ਘੁਡਾਣੀ ਕਲਾਂ ਦਾ ਸੁਰਖਾਬ ਆਪਣੀ ਲਿਖੀ ਕਿਤਾਬ ਵੈਤਰਨੀ ਦਿਖਾਉਂਦਾ ਹੋਇਆ । ਤਸਵੀਰ : ਸੁਖਵੀਰ ਸਿੰਘ ਚਣਕੋਈਆਂ
18-08-2026
ਰਾੜਾ ਸਾਹਿਬ, 17 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮਰਹੂਮ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਗਏ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਬੀਤੇ ਦਿਨੀ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਹ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਦੇ ਇਤਹਾਸਿਕ ਪਿੰਡ ਘੁਡਾਣੀ ਕਲਾਂ ਦੇ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਵਿਦਿਆਰਥੀ ਲੇਖਕਾਂ ਤੋਂ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੀਆਂ ਪੁਸਤਕਾਂ ਦੀ ਮੰਗ ਕੀਤੀ ਗਈ ਸੀ ਪਰ ਇਸ ਵਾਰ ਸਿਰਫ਼ ਸਾਰੀਆਂ ਹੀ ਪੁਸਤਕਾਂ ਕਵਿਤਾ ਨਾਲ ਸਬੰਧਤ ਸਨ। ਜਿੰਨ੍ਹਾਂ ਦਾ ਵਿਭਾਗ ਵੱਲੋਂ ਮਨੋਨੀਤ ਤਿੰਨ ਮੁਲਾਂਕਣਕਾਰਾਂ ਨੇ ਮੁਲਾਂਕਣ ਕੀਤਾ। ਜਿਸ ਤਹਿਤ ਪਿੰਡ ਘੁਡਾਣੀ ਕਲਾਂ (ਲੁਧਿਆਣਾ) ਦੇ ਜੰਮਪਲ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਵੋਤਮ ਕਰਾਰ ਦਿੱਤਾ ਗਿਆ। ਇਹ ਪੁਰਸਕਾਰ ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਦੇ ਨਵੰਬਰ ਮਹੀਨੇ ਹੋਣ ਵਾਲੇ ਉਦਘਾਟਨੀ ਸਮਾਗਮ ਦੌਰਾਨ ਸੁਰਖ਼ਾਬ ਨੂੰ ਉਕਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਵਿਭਾਗੀ ਦੋਸ਼ਾਲਾ ਤੇ ਪਲੇਕ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਇਹ ਪੁਸਤਕ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਅਤੇ ਵਿਦਿਆਰਥੀ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਾਰ ਦੀ ਪੁਰਸਕਾਰ ਜੇਤੂ ਪੁਸਤਕ ਦੇ ਲੇਖਕ ਦੀ ਮਿਹਨਤ ਤੇ ਸਿਰਜਣ ਪ੍ਰਕਿਰਿਆ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਹਿਤ ਸਿਰਜਣਾ ਪ੍ਰਤੀ ਕਿੰਨੀ ਸੁਚੇਤ ਹੈ। ਉਨ੍ਹਾਂ ਸੁਰਖ਼ਾਬ ਨੂੰ ਸ਼ਾਬਾਸ਼ ਦਿੰਦਿਆਾਂ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਸੁਖਰਾਬ ਦੇ ਚਾਚਾ ਮਨਦੀਪ ਸ਼ਰਮਾ ਘੁਡਾਣੀ ਕਲਾਂ ਨੇ ਸੁਰਖਾਬ ਨੂੰ ਵਧਾਈ ਦਿੱਤੀ।