03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸਮਰਾਲਾ ਪੁੱਜਣ ’ਤੇ ਕੀਤਾ ਗਿਆ ਭਰਵਾਂ ਸਵਾਗਤ ਸਿਆਸੀ ਪਾਰਟੀਆਂ ਨੂੰ ਅਲਵਿਦਾ ਆਖ ਕਈ ਪਰਿਵਾਰ ਅਕਾਲੀ ਦਲ ਵਾਰਿਸ ’ਚ ਸ਼ਾਮਿਲ ਸਰਕਾਰ ਬਣਨ ’ਤੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਮੁਕਤ ਰਾਜ ਬਣਾਵਾਂਗੇ-ਬੱਬਲੂ ਲੋਪੋਂ

ਸਮਰਾਲਾ, 2 ਸਤੰਬਰ (ਕੁਲਵਿੰਦਰ ਸਿੰਘ, ਗੋਪਾਲ ਸੋਫਤ )-ਧੰਨ-ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸਜਾਏ ਗਏ ਖ਼ਾਲਸਾ ਮਾਰਚ ਦਾ ਅੱਜ ਸਮਰਾਲਾ ਵਿਖੇ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਹ ਖ਼ਾਲਸਾ ਮਾਰਚ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਸੀ, ਜੋ ਬੀਤੀ ਰਾਤ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਠਹਿਰਾਓ ਤੋਂ ਬਾਅਦ ਅੱਜ ਇਹ ਖ਼ਾਲਸਾ ਮਾਰਚ ਸਮਰਾਲਾ, ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਅਤੇ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਸ਼੍ਰੀ ਚਮਕੌਰ ਸਾਹਿਬ ਵਿਖੇ ਠਹਿਰਾਓ ਕਰੇਗਾ।

ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ ਅਤੇ ਸਮੂਹ ਸੰਗਤ ਮੀਰੀ-ਪੀਰੀ ਮਾਰਚ ਦਾ ਸਵਾਗਤ ਕਰਦੇ ਹੋਏ। ਤਸਵੀਰ : ਕੁਲਵਿੰਦਰ ਸਿੰਘ 03-09-2026
ਸਮਰਾਲਾ, 2 ਸਤੰਬਰ (ਕੁਲਵਿੰਦਰ ਸਿੰਘ, ਗੋਪਾਲ ਸੋਫਤ )-ਧੰਨ-ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸਜਾਏ ਗਏ ਖ਼ਾਲਸਾ ਮਾਰਚ ਦਾ ਅੱਜ ਸਮਰਾਲਾ ਵਿਖੇ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਹ ਖ਼ਾਲਸਾ ਮਾਰਚ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਸੀ, ਜੋ ਬੀਤੀ ਰਾਤ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਠਹਿਰਾਓ ਤੋਂ ਬਾਅਦ ਅੱਜ ਇਹ ਖ਼ਾਲਸਾ ਮਾਰਚ ਸਮਰਾਲਾ, ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਅਤੇ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਸ਼੍ਰੀ ਚਮਕੌਰ ਸਾਹਿਬ ਵਿਖੇ ਠਹਿਰਾਓ ਕਰੇਗਾ। ਇਸ ਖ਼ਾਲਸਾ ਮਾਰਚ ਦੀ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰ ਰਹੇ ਸਨ। ਇਸ ਖ਼ਾਲਸਾ ਮਾਰਚ ਦੇ ਸਵਾਗਤ ਲਈ ਥਾਂ-ਥਾਂ ਪਿੰਡਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ। ਜਦੋਂ ਇਹ ਖ਼ਾਲਸਾ ਮਾਰਚ ਸਮਰਾਲਾ ਵਿਖੇ ਪੁੱਜਾ ਤਾਂ ਇਸ ਦਾ ਸਵਾਗਤ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋ.ਅ.ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਸਮਰਾਲਾ ਦੀ ਅਗਵਾਈ ਹੇਠ ਸਥਾਨਕ ਮਾਛੀਵਾੜਾ ਰੋਡ ‘ਤੇ ਬਾਈਪਾਸ ਲਾਗੇ ਵੱਡੀ ਗਿਣਤੀ ਵਿਚ ਇਕੱਤਰ ਹੋਈ ਸੰਗਤ ਨੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਸਮਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਉੱਪਰ ਚੱਲਣ ਦਾ ਹੈ। ਜਦੋਂ ਸ਼੍ਰੀ ਹਰਿਗੋਬਿੰਦ ਸਾਹਿਬ ਗੁਰਗੱਦੀ ਉੱਤੇ ਬੈਠੇ ਸਨ ਤਾਂ ਉਨ੍ਹਾਂ ਨੇ ਦੋ ਤਲਵਾਰਾਂ ਪਹਿਨੀਆਂ ਸਨ। ਪਹਿਲੀ ਤਲਵਾਰ ਮੀਰੀ ਦੀ ਪਹਿਨੀ ਜੋ ਦੁਨਿਆਵੀ ਅਤੇ ਰਾਜਨੀਤਕ ਤਾਕਤ ਨੂੰ ਦਰਸਾਉਂਦੀ ਸੀ ਅਤੇ ਦੂਸਰੀ ਪੀਰੀ ਦੀ ਤਲਵਾਰ ਅਧਿਆਤਮਕ ਅਤੇ ਧਾਰਮਿਕ ਤਾਕਤ ਦੀ ਪ੍ਰਤੀਕ ਵਜੋਂ ਪਹਿਨੀ। ਇਸ ਲਈ ਸਾਨੂੰ ਸਭ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਜਿਨ੍ਹਾਂ ਨੂੰ ਅਜਿਹੇ ਮਹਾਨ ਨਗਰ ਕੀਰਤਨਾਂ ਅਤੇ ਖ਼ਾਲਸਾ ਮਾਰਚਾਂ ਦਾ ਸਵਾਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਅਜਿਹੇ ਖ਼ਾਲਸਾ ਮਾਰਚ ਜੋ ਸਾਨੂੰ ਨੌਜਵਾਨਾਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਨ ਵਿਚ ਬਹੁਤ ਸਹਾਈ ਸਿੱਧ ਹੁੰਦੇ ਹਨ। ਅਜਿਹੇ ਖ਼ਾਲਸਾ ਮਾਰਚ ਦੇ ਜ਼ਰੀਏ ਸਾਡੇ ਛੋਟੇ ਬੱਚੇ ਸਿੱਖੀ ਸਿਧਾਂਤਾਂ ਨਾਲ ਜੁੜਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਪਤਾ ਲੱਗਦਾ ਹੈ। ਸਾਨੂੰ ਅਜਿਹੇ ਨਗਰ ਕੀਰਤਨਾਂ ਅਤੇ ਖ਼ਾਲਸਾ ਮਾਰਚਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਰਹਿਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦੇਦਾਰ, ਵਰਕਰ, ਸਮਰਾਲਾ ਹਲਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਇਸ ਮੌਕੇ ਸਮਰਾਲਾ ਦੀ ਸਮੁੱਚੀ ਸੰਗਤ ਵਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ, ਉਪਰੰਤ ਇਹ ਖ਼ਾਲਸਾ ਮਾਰਚ ਆਪਣੇ ਅਗਲੇ ਪੜਾਅ ਸ਼੍ਰੀ ਮਾਛੀਵਾੜਾ ਸਾਹਿਬ ਲਈ ਰਵਾਨਾ ਹੋ ਗਿਆ।
ਪਿਛਲੀ ਖ਼ਬਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਦੀ ਅਗਵਾਈ ’ਚ ਨੌਜਵਾਨ ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਿਲ ਹਲਕਾ ਸਮਰਾਲਾ ਅੰਦਰ 2027... ਅਗਲੀ ਖ਼ਬਰ ਕਿੰਡਰ ਗਾਰਟਨ ਸਕੂਲ ਦੇ ਹੈਂਡਬਾਲ ਅੰਡਰ-19 ਅਤੇ 14 ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਕਾਂਸੇ ਦੇ ਤਗਮੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।