ਬਰਜਿੰਦਰ ਸਿੰਘ ਬੱਬਲੂ ਲੋਪੋਂ ਦੀ ਅਗਵਾਈ ’ਚ ਨੌਜਵਾਨ ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਿਲ
ਹਲਕਾ ਸਮਰਾਲਾ ਅੰਦਰ 2027 ’ਚ ਅਕਾਲੀ ਦਲ ਵਾਰਿਸ ਪੰਜਾਬ ਦਾ ਝੰਡਾ ਲਹਿਰਾਉਣ ਦਾ ਮਨ ਬਣਾ ਲਿਆ ਲੋਕਾਂ ਨੇ - ਲੋਪੋਂ
ਬੀਜਾ, 2 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸਿਆਸੀ ਖੇਤਰ ’ਚ ਲੰਬੇ ਸਮੇਂ ਤੋਂ ਤਜਰਬਾ ਰੱਖਣ ਵਾਲੇ ਇੰਦਰਜੀਤ ਸਿੰਘ ਲੋਪੋਂ ਸਾਬਕਾ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਲੁਧਿਆਣਾ ਦੇ ਸਪੁੱਤਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਹਲਕਾ ਸਮਰਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਗਰਮ ਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ। ਜਿੰਨਾਂ ਦੀ ਮਿਹਨਤ ਸਦਕਾ ਹਲਕੇ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਵਿਚ ਦਿਨ-ਬ-ਦਿਨ ਸ਼ਾਮਿਲ ਹੋਣ ਨਾਲ ਪਾਰਟੀ ਮਜ਼ਬੂਤ ਵੱਲ ਵੱਧ ਰਹੀ ਹੈ, ਉਥੇ ਬਰਜਿੰਦਰ ਸਿੰਘ ਬੱਬਲੂ ਲੋਪੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਖੜ੍ਹਨ ਦਾ ਪ੍ਰਣ ਵੀ ਕਰ ਰਹੇ ਹਨ।
ਅ
ਅਥਲੈਟਿਕਸ ਵਿਚ ਵੀ ਜਿੱਤੇ ਤਗਮੇ
03-09-2026
ਬੀਜਾ, 2 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸਿਆਸੀ ਖੇਤਰ ’ਚ ਲੰਬੇ ਸਮੇਂ ਤੋਂ ਤਜਰਬਾ ਰੱਖਣ ਵਾਲੇ ਇੰਦਰਜੀਤ ਸਿੰਘ ਲੋਪੋਂ ਸਾਬਕਾ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਲੁਧਿਆਣਾ ਦੇ ਸਪੁੱਤਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਹਲਕਾ ਸਮਰਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਗਰਮ ਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ। ਜਿੰਨਾਂ ਦੀ ਮਿਹਨਤ ਸਦਕਾ ਹਲਕੇ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਵਿਚ ਦਿਨ-ਬ-ਦਿਨ ਸ਼ਾਮਿਲ ਹੋਣ ਨਾਲ ਪਾਰਟੀ ਮਜ਼ਬੂਤ ਵੱਲ ਵੱਧ ਰਹੀ ਹੈ, ਉਥੇ ਬਰਜਿੰਦਰ ਸਿੰਘ ਬੱਬਲੂ ਲੋਪੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਖੜ੍ਹਨ ਦਾ ਪ੍ਰਣ ਵੀ ਕਰ ਰਹੇ ਹਨ। ਜਿਸ ਤਹਿਤ ਪਿੰਡ ਬਲਾਲਾ ਵਿਖੇ ਨੌਂਜਵਾਨ, ਵੱਖ-ਵੱਖ ਰਿਵਾਇਤੀ ਪਾਰਟੀਆਂ ਦੇ ਆਗੂ ਤੇ ਵਰਕਰ ਬਰਜਿੰਦਰ ਸਿੰਘ ਲੋਪੋਂ ਦੀ ਅਗਵਾਈ ਹੇਠ ਵਾਰਿਸ ਪੰਜਾਬ ਦੇ ਦਾ ਹਿੱਸਾ ਬਣ ਗਏ। ਜਿਨ੍ਹਾਂ ਦਾ ਜੈਕਾਰਿਆ ਦੀ ਗੂੰਜ ਵਿਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੱਬਲੂ ਲੋਪੋ ਨੇ ਪਾਰਟੀ ਵਿਚ ਸ਼ਾਮਲ ਹੋਏ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਸਿਰੋਪਾਓ ਭੇਟ ਕਰ ਕੇ ਜੀ ਆਇਆਂ ਕਿਹਾ। ਇਸ ਮੌਕੇ ਬਬਲੂ ਲੋਪੋ ਨੇ ਕਿਹਾ ਕਿ ਆਉਣ ਵਾਲਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਹੈ ਕਿਉਂਕਿ ਪਾਰਟੀ ਦੇ ਸੁਪਰੀਮੋ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਸੂਬੇ ਅੰਦਰ ਲੋਕ ਵੱਡੀ ਤਾਦਾਦ ’ਚ ਆਪ ਮੁਹਾਰੇ ਸ਼ਾਮਲ ਹੋਣਾ ਸਿੱਧ ਕਰਦੇ ਹਨ ਕਿ ਲੋਕ ਅੰਮ੍ਰਿਤਪਾਲ ਸਿੰਘ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਹੁਣ ਪੰਥਕ ਬਣ ਚੁੱਕਾ ਹੈ ਤੇ 2027 ਵਿਚ ਇਥੇ ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਝੰਡਾ ਝੂਲੇਗਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦਾ ਸਾਥ ਦੇਣ, ਤਾਂ ਕਿ ਆਪਾਂ ਰਲ ਕੇ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾ ਸਕੀਏ। ਇਸ ਮੌਕੇ ਹਰਜੰਟ ਸਿੰਘ ਬਲਾਲਾ, ਲਛਮਣ ਸਿੰਘ, ਹਰਮਿੰਦਰ ਸਿੰਘ ਸਿੰਘ, ਬਲਪ੍ਰੀਤ ਸਿੰਘ, ਨੰਬਰਦਾਰ ਸਰਬਜੀਤ ਸਿੰਘ, ਜਸਪਿੰਦਰ ਸਿੰਘ ਸੋਹੀ, ਦੀਪਾ ਬਦੇਸ਼ਾ, ਡਾ. ਮਨਜੀਤ ਸਿੰਘ, ਨੰਬਰਦਾਰ ਸਤਨਾਮ ਸਿੰਘ, ਨੰਬਰਦਾਰ ਰਣਧੀਰ ਸਿੰਘ, ਸੋਹਣਵੀਰ ਸਿੰਘ, ਹਰੀ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ , ਗੁਰਪ੍ਰੀਤ ਸਿੰਘ ਗੋਪੀ, ਜਸਵਿੰਦਰ ਸਿੰਘ ਸੋਹੀ, ਪ੍ਰਗਟ ਸਿੰਘ ਗੋਮਾ, ਸੁਖਵੀਰ ਸਿੰਘ ਆਦਿ ਨਗਰ ਨਿਵਾਸੀ ਹਾਜ਼ਰ ਸਨ।