03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਵੱਛਤਾ ਮਿਸ਼ਨ ਤਹਿਤ ਮੰਡੀਆਂ ਵਿਚੋਂ ਕੂੜੇ ਦੀ ਚੁਕਾਈ ਲਈ ਕੌਂਸਲ ਵਲੋਂ ਮਾਰਕੀਟ ਕਮੇਟੀ ਨਾਲ ਸਾਂਝੀ ਮੀਟਿੰਗ

ਖੰਨਾ, 2 ਸਤੰਬਰ ਅਗਸਤ (ਹਰਜਿੰਦਰ ਸਿੰਘ ਲਾਲ)-ਉਪ ਮੰਡਲ ਮੈਜਿਸਟਰੇਟ, ਖੰਨਾ ਵੱਲੋਂ ਕੀਤੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਮਿਸ਼ਨ ਤਹਿਤ ਖੰਨਾ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਚਰਨਜੀਤ ਸਿੰਘ ਉਭੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਖੰਨਾ ਵਲੋਂ ਕਮਲਜੀਤ ਸਿੰਘ ਮਾਨ ਸੈਕਟਰੀ ਮਾਰਕੀਟ ਕਮੇਟੀ ਅਤੇ ਰਾਜੇਸ਼ ਕੁਮਾਰ ਵਾਲੀਆ ਸਫ਼ਾਈ ਠੇਕੇਦਾਰ ਨਗਰ ਕੌਂਸਲ ਖੰਨਾ ਨਾਲ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਖੰਨਾ ਸ਼ਹਿਰ ਵਿੱਚ ਲੱਗਣ ਵਾਲੀਆਂ ਵੱਖ-ਵੱਖ ਮੰਡੀਆਂ ਤੋਂ ਪੈਦਾ ਹੋਣ ਵਾਲੇ ਕੂੜੇ ਦੀ ਨਿਯਮਤ ਅਤੇ ਸੁਚੱਜੇ ਢੰਗ ਨਾਲ ਚੁਕਾਈ ਇਕੱਤਰਤਾ ਅਤੇ ਵਿਗਿਆਨਕ ਨਿਪਟਾਰੇ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 03-09-2026
ਖੰਨਾ, 2 ਸਤੰਬਰ ਅਗਸਤ (ਹਰਜਿੰਦਰ ਸਿੰਘ ਲਾਲ)-ਉਪ ਮੰਡਲ ਮੈਜਿਸਟਰੇਟ, ਖੰਨਾ ਵੱਲੋਂ ਕੀਤੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਮਿਸ਼ਨ ਤਹਿਤ ਖੰਨਾ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਚਰਨਜੀਤ ਸਿੰਘ ਉਭੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਖੰਨਾ ਵਲੋਂ ਕਮਲਜੀਤ ਸਿੰਘ ਮਾਨ ਸੈਕਟਰੀ ਮਾਰਕੀਟ ਕਮੇਟੀ ਅਤੇ ਰਾਜੇਸ਼ ਕੁਮਾਰ ਵਾਲੀਆ ਸਫ਼ਾਈ ਠੇਕੇਦਾਰ ਨਗਰ ਕੌਂਸਲ ਖੰਨਾ ਨਾਲ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਖੰਨਾ ਸ਼ਹਿਰ ਵਿੱਚ ਲੱਗਣ ਵਾਲੀਆਂ ਵੱਖ-ਵੱਖ ਮੰਡੀਆਂ ਤੋਂ ਪੈਦਾ ਹੋਣ ਵਾਲੇ ਕੂੜੇ ਦੀ ਨਿਯਮਤ ਅਤੇ ਸੁਚੱਜੇ ਢੰਗ ਨਾਲ ਚੁਕਾਈ ਇਕੱਤਰਤਾ ਅਤੇ ਵਿਗਿਆਨਕ ਨਿਪਟਾਰੇ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਮੰਡੀਆਂ ਵਿੱਚੋਂ ਪੈਦਾ ਹੋਣ ਵਾਲੇ ਕੂੜੇ ਦੀ ਚੁਕਾਈ ਅਤੇ ਪ੍ਰਬੰਧਨ ਸਬੰਧੀ ਨਗਰ ਕੌਂਸਲ ਖੰਨਾ ਦੇ ਸਫ਼ਾਈ ਠੇਕੇਦਾਰ ਅਤੇ ਮਾਰਕੀਟ ਕਮੇਟੀ ਦਰਮਿਆਨ ਐਗਰੀਮੈਂਟ ਸਾਈਨ ਕਰਨ ਸਬੰਧੀ ਵੀ ਵਿਚਾਰ ਕੀਤਾ ਗਿਆ ਤਾਂ ਜੋ ਕੂੜਾ ਪ੍ਰਬੰਧਨ ਦੀ ਜ਼ਿੰਮੇਵਾਰੀ ਸਪੱਸ਼ਟ ਕਰਦਿਆਂ ਸਫ਼ਾਈ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਸ ਮੌਕੇ ਸਵਿਤਾ ਜੋਸ਼ੀ, ਸੈਨਟਰੀ ਇੰਸਪੈਕਟਰ, ਮਨਿੰਦਰ ਸਿੰਘ, ਕਮਿਊਨਿਟੀ ਫੈਸੀਲੀਟੇਟਰ, ਅਸ਼ਵਨੀ ਕੁਮਾਰ ਤੇਜਪਾਲ ਜੂਨੀਅਰ ਸਹਾਇਕ, ਹਿੰਮਤ ਸਿੰਘ ਖੱਟੜਾ ਸੈਨਟਰੀ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਵਲੋਂ 11ਵੇਂ ਅੱਖਾਂ ਦੇ ਕੈਂਪ 25 ਨੂੰ- ਇੰਜ. ਹਰਮਿੰਦਰ/ ਮੋਦਗਿੱਲ ਸੋਸ਼ਲ ਸੇਵਾਵਾ... ਅਗਲੀ ਖ਼ਬਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਦੀ ਅਗਵਾਈ ’ਚ ਨੌਜਵਾਨ ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਿਲ ਹਲਕਾ ਸਮਰਾਲਾ ਅੰਦਰ 2027...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।