03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪ੍ਰਾਈਵੇਟ ਸਕੂਲਾਂ ਦੇ ਮਾਛੀਵਾੜਾ ਦੇ ਵੈਨ ਚਾਲਕ ਵੀ ਅੱਜ ਕਰਨਗੇ ਹੜਤਾਲ

ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)-ਵੀਰਵਾਰ 3 ਸਤੰਬਰ ਨੂੰ ਮਾਛੀਵਾੜਾ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਵਾਲੀਆਂ ਵੈਨਾਂ ਦੇ ਚਾਲਕ ਹੜਤਾਲ ‘ਤੇ ਰਹਿਣਗੇ। ਵੈਨਾਂ ਰਾਹੀਂ ਸਕੂਲ ਪਹੁੰਚਣ ਵਾਲੇ ਬੱਚਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਜੀਤ ਡੈਸਕ 03-09-2026
ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)-ਵੀਰਵਾਰ 3 ਸਤੰਬਰ ਨੂੰ ਮਾਛੀਵਾੜਾ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਵਾਲੀਆਂ ਵੈਨਾਂ ਦੇ ਚਾਲਕ ਹੜਤਾਲ ‘ਤੇ ਰਹਿਣਗੇ। ਵੈਨਾਂ ਰਾਹੀਂ ਸਕੂਲ ਪਹੁੰਚਣ ਵਾਲੇ ਬੱਚਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੈਕਰਡ ਹਾਰਟ ਸਕੂਲ ਵੈਨ ਯੂਨੀਅਨ ਦੇ ਪ੍ਰਧਾਨ ਮਨੀਸ਼ ਨਾਗਪਾਲ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਵੈਨ ਚਾਲਕਾਂ ‘ਤੇ ਬੇਲੋੜੇ ਖ਼ਰਚ ਵਧਾ ਕੇ ਇੱਕ ਤਰਾਂ ਦਾ ਧੂੰਆਂ ਹੀ ਕੱਢਿਆ ਪਿਆ। ਅੱਜ ਹਾਲਾਤ ਇਹ ਹਨ ਕਿ ਇੱਕ ਤਾਂ ਡੀਜ਼ਲ ਦੇ ਬੇਤਹਾਸ਼ਾ ਰੇਟ ਤੇ ਦੂਸਰੇ ਆਏ ਦਿਨ ਕੋਈ ਨਾ ਕੋਈ ਨਵਾਂ ਫ਼ਰਮਾਨ ਜਾਰੀ ਕਰ ਕੇ ਵੈਨਾਂ ਦੇ ਕਾਰੋਬਾਰ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿਚ ਕੱਲ੍ਹ ਵੀਰਵਾਰ ਨੂੰ ਸ਼ਹਿਰ ਦੇ ਲਗਭਗ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਚੱਲਣ ਵਾਲੀਆਂ ਵੈਨਾਂ ਦੀ ਹੜਤਾਲ ਰਹੇਗੀ ਤੇ ਉਹ ਸਾਰੇ ਬਠਿੰਡਾ ਇੱਕ ਵੱਡੇ ਰੋਸ ਮੁਜ਼ਾਹਰੇ ਵਿਚ ਸ਼ਾਮਿਲ ਹੋਣਗੇ।
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਵਿਦਿਆਰਥੀ ਪ੍ਰਦਰਸ਼ਨ ਨਾਲ ਸੰਬੰਧਿਤ ਸਾਰੀਆਂ ਐਫ. ਆਈ. ਆਰ. ਰੱਦ ਕਰਨ ਦਾ ਫੈਸਲਾ ਸਹੀ ਤੇ ਸ਼ਲਾਘਾਯੋਗ -ਸ਼... ਅਗਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।