06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਚ ਅਧਿਆਪਕ ਦਿਵਸ ਮਨਾਇਆ

ਸਮਰਾਲਾ, 5 ਸਤੰਬਰ (ਕੁਲਵਿੰਦਰ ਸਿੰਘ)-ਅੱਜ ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਚ ਅਧਿਆਪਕਾਂ ਦੇ ਹੱਲਾਸ਼ੇਰੀ ਤੇ ਸਨਮਾਨ ਨੂੰ ਮੁੱਖ ਰੱਖਦੇ ਹੋਏ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿਚ ਸ਼ਾਮਿਲ ਸਕੂਲ ਪ੍ਰਿੰਸੀਪਲ ਸਿਸਟਰ ਐਨ.

ਅਜੀਤ ਡੈਸਕ 06-09-2026
ਸਮਰਾਲਾ, 5 ਸਤੰਬਰ (ਕੁਲਵਿੰਦਰ ਸਿੰਘ)-ਅੱਜ ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਚ ਅਧਿਆਪਕਾਂ ਦੇ ਹੱਲਾਸ਼ੇਰੀ ਤੇ ਸਨਮਾਨ ਨੂੰ ਮੁੱਖ ਰੱਖਦੇ ਹੋਏ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿਚ ਸ਼ਾਮਿਲ ਸਕੂਲ ਪ੍ਰਿੰਸੀਪਲ ਸਿਸਟਰ ਐਨ.ਰੋਜ, ਵਾਈਸ ਪ੍ਰਿੰਸੀਪਲ ਸਿਸਟਰ ਲੀਜੀਆ, ਸਿਸਟਰ ਅਨੀਲਾ ਪਾਲ ਨੇ ਸਮੂਹ ਅਧਿਆਪਕਾਂ ਲਈ ਛੋਟੀ ਜਿਹੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਸਿਸਟਰ ਫਲਾਰਲੈਂਟ ਵਲੋਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮਹਾਨਤਾ ਸਮਝਾਈ ਗਈ। ਪੂਜਾ ਸ਼ਰਮਾ ਵਲੋਂ ਸਭ ਅਧਿਆਪਕਾਂ ਨਾਲ ਮਿਲ ਕੇ ਪ੍ਰਣ ਕੀਤਾ ਗਿਆ ਕਿ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਤਹਿ ਦਿਲੋਂ ਨਿਭਾਉਣਗੇ ਤੇ ਸਕੂਲ ਦੇ ਵਿਕਾਸ ਤੇ ਤਰੱਕੀ ਵਿਚ ਪੂਰਾ ਯੋਗਦਾਨ ਪਾਉਣਗੇ। ਇਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਅਮਨਦੀਪ ਕੌਰ ਵਲੋਂ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਧਿਆਪਕ ਦਿਵਸ ਨੂੰ ਖ਼ਾਸ ਬਣਾਇਆ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰਾ ਖਰਾ ਉੱਤਰਾਂਗੇ।
ਪਿਛਲੀ ਖ਼ਬਰ ਜਸਨੂਰ ਜੀਰਖ ਨੇ ਅੰਡਰ-14 ਬਾਕਸਿੰਗ ਵਿਚੋਂ ਪਹਿਲਾ ਸਥਾਨ ਹਸਿਲ ਕਰ ਕੇ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਬਰਜਿੰਦਰ ਸਿੰਘ ਬੱਬਲੂ ਦੀ ਅਗਵਾਈ ’ਚ ਨੌਜਵਾਨ ਤੇ ਪਿੰਡ ਵਾਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਹੋਏ ਸ਼ਾਮਿਲ ਰਿਵਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।