ਲੈਕ. ਪਰਮਿੰਦਰ ਸਿੰਘ ਕਾਲੀਆ ਸਰਕਾਰੀ ਸੇਵਾਵਾਂ ਤੋਂ ਹੋਏ ਸੇਵਾਮੁਕਤ
ਮਲੌਦ, 2 ਅਕਤੂਬਰ (ਸਹਾਰਨ ਮਾਜਰਾ)- ਲੈਕਚਰਾਰ ਅਰਥ ਸ਼ਾਸ਼ਤਰ ਪਰਮਿੰਦਰ ਪਾਲ ਸਿੰਘ ਕਾਲੀਆ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲੌਦ (ਲੜਕੇ) ਤੋਂ ਆਪਣੀ 29 ਸਾਲ ਦੀ ਲੰਮੀਂ ਬੇਦਾਗ ਸਰਕਾਰੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦਾ ਜਨਮ 15-9-1968 ਨੂੰ ਪ੍ਰੇਮ ਚੰਦ ਕਾਲੀਆ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਹੋਇਆ।
ਮਲੌਦ, 2 ਅਕਤੂਬਰ (ਸਹਾਰਨ ਮਾਜਰਾ)- ਲੈਕਚਰਾਰ ਅਰਥ ਸ਼ਾਸ਼ਤਰ ਪਰਮਿੰਦਰ ਪਾਲ ਸਿੰਘ ਕਾਲੀਆ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲੌਦ (ਲੜਕੇ) ਤੋਂ ਆਪਣੀ 29 ਸਾਲ ਦੀ ਲੰਮੀਂ ਬੇਦਾਗ ਸਰਕਾਰੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦਾ ਜਨਮ 15-9-1968 ਨੂੰ ਪ੍ਰੇਮ ਚੰਦ ਕਾਲੀਆ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਹੋਇਆ। ਉਹ 28-02-1994 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲੌਦ ਵਿਖੇ ਹਾਜ਼ਰ ਹੋਏ। 2005 ਤੋਂ 2021 ਤੱਕ ਸਰਕਾਰੀ ਹਾਈ ਸਕੂਲ, ਬੇਰ ਕਲਾਂ ਵਿਖੇ ਰਹੇ ਅਤੇ 2009 ਤੋਂ 2021 ਤੱਕ ਬਤੌਰ ਸਕੂਲ ਇੰਚਾਰਜ ਦੀ ਜਿੰਮੇਵਾਰੀ ਨਿਭਾਈ। ਪਦਉਨਤ ਹੋਣ ਉਪਰੰਤ 2021 ਵਿੱਚ ਬਤੌਰ ਲੈਕਚਰਾਰ ਅਰਥ ਸ਼ਾਸ਼ਤਰ ਸਰਕਾਰੀ ਸਕੂਲ ਮਲੌਦ ਵਿਖੇ ਹਾਜ਼ਰ ਹੋਏ। ਜਿਥੋਂ ਉਹ 29 ਸਾਲ ਦੀ ਲੰਬੀ ਬੇਦਾਗ ਸੇਵਾ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਨੇ ਲੈਕ. ਕਾਲੀਆ ਨੂੰ ਸੇਵਾਮੁਕਤੀ ਮੌਕੇ ਤੇ ਵਧਾਈ ਦਿੱਤੀ। ਸਰਕਾਰੀ ਹਾਈ ਸਕੂਲ ਬਾਬਰਪੁਰ ਦੇ ਹੈੱਡਮਾਸਟਰ ਹਰਮਿੰਦਰ ਪਾਲ ਸਿੰਘ ਕਾਲੀਆ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਅਖ਼ੀਰ ਵਿਚ ਸਮੂਹ ਸਕੂਲ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਲੈਕ. ਮੁਹੰਮਦ ਆਰਿਫ਼, ਲੈਕ. ਸੁਖਦੇਵ ਸਿੰਘ, ਮੁੰਹਮਦ ਸਫੀਕ, ਕਮਲਦੀਪ ਸਿੰਘ, ਮੁਹੰਮਦ ਨਾਸਿਰ, ਮਾ. ਰਾਜੀਵ ਕੁਮਾਰ ਮਲੌਦ, ਮਾ. ਜਗਦੀਪ ਸਿੰਘ ਬਦੇਸ਼ਾ, ਮਾ. ਜਗਦੀਪ ਸਿੰਘ ਸੋਹੀਆਂ, ਮਾਸਟਰ ਧਰਮ ਸਿੰਘ, ਮਾ. ਗੁਰਪ੍ਰੀਤ ਸਿੰਘ, ਲੈਕ. ਕਮਲਜੀਤ ਕੌਰ, ਜਸਪਾਲ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਅਨਵਰੀ, ਅੰਮ੍ਰਿਤਪਾਲ ਸਿੰਘ, ਕੈਂਪਸ ਮੈਨੇਜਰ ਪ੍ਰਦੀਪਮੋਹਨ ਸਿੰਘ ਸਮੂਹ ਸਟਾਫ਼ ਮੈਂਬਰ ਤੋਂ ਇਲਾਵਾ ਪਰਿਵਾਰਿਕ ਮੈਂਬਰ ਹਾਜ਼ਰ ਸਨ।