11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਾਜੇਵਾਲ ਵਲੋਂ ਪੰਜਾਬ ਵਿਚ ਕਿਸਾਨਾਂ ਨੂੰ ਜਾਅਲੀ ਡੀ. ਏ. ਪੀ. ਖਾਦ ਵੇਚਣ ਦਾ ਪਰਦਾਫਾਸ਼, ਸੈਂਪਲ ਹੋਏ ਫ਼ੇਲ੍ਹ

ਸਮਰਾਲਾ, 10 ਅਕਤੂਬਰ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪੰਜਾਬ ਵਿਚ ਕਿਸਾਨਾਂ ਨੂੰ ਜਾਅਲੀ ਡੀ. ਏ.

ਅਜੀਤ ਡੈਸਕ 11-10-2026
ਸਮਰਾਲਾ, 10 ਅਕਤੂਬਰ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪੰਜਾਬ ਵਿਚ ਕਿਸਾਨਾਂ ਨੂੰ ਜਾਅਲੀ ਡੀ. ਏ. ਪੀ. ਖਾਦ ਵੇਚਣ ਦਾ ਚੁੱਕੇ ਮਾਮਲੇ ਵਿਚ ਲੈਬੋਰੇਟਰੀ ਦੀ ਰਿਪੋਰਟ ਵਿਚੋਂ ਖਾਦ ਦਾ ਸੈਂਪਲ ਫ਼ੇਲ੍ਹ ਹੋਣ ਦੀ ਰਿਪੋਰਟ ਆਈ ਹੈ ਅਤੇ ਖੇਤੀਬਾੜੀ ਵਿਭਾਗ ਨੇ ਕੇਸ ਦਰਜ ਕਰਨ ਲਈ ਮਾਮਲਾ ਪੁਲਿਸ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਸੀ ਕਿ ਪਿਛਲੇ ਦਿਨਾਂ ਵਿਚ ਡੀ. ਏ. ਪੀ. ਦੀ ਖਾਦ ਆਈ ਹੈ ਜਿਸ ਨੂੰ ਹੱਥ ’ਚ ਲੈ ਕੇ ਮਸਲਣ ਨਾਲ ਹੀ ਸਵਾਹ ਹੋ ਜਾਂਦੀ ਹੈ। ਜਥੇਬੰਦੀ ਵਲੋਂ ਤਿੰਨ ਪਿੰਡਾਂ ਵਿਚ ਇਸ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਉੱਥੋਂ ਦੇ ਕਿਸਾਨਾਂ ਨੂੰ ਵੀ ਇਹ ਜਾਅਲੀ ਖਾਦ ਹੀ ਵੇਚੀ ਪਾਈ ਗਈ। ਰਾਜੇਵਾਲ ਨੇ ਦੱਸਿਆ ਕਿ ਇਹ ਮੁੱਦਾ ਉਨ੍ਹਾਂ ਨੇ ਡਾਇਰੈਕਟਰ ਖੇਤੀਬਾੜੀ ਪੰਜਾਬ ਕੋਲ ਉਠਾਇਆ ਤੇ ਦੱਸਿਆ ਕੇ ਬਾਜ਼ਾਰ ਵਿਚ ਡੀ. ਏ. ਪੀ. ਖਾਦ ਦੀ ਕਮੀ ਕਾਰਨ ਸਭ ਤੋਂ ਮਹਿੰਗੀ ਖਾਦਾ 1300 ਰੁਪਏ ਪ੍ਰਤੀ ਥੈਲਾ ਵੇਚਿਆ ਜਾ ਰਿਹਾ ਹੈ ਅਤੇ 140 ਰੁਪਏ ਟਰਾਂਸਪੋਰਟ ਲਈ ਹੋਰ ਵਾਧੂ ਵਸਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਲੂਆਂ ਦੀ ਫ਼ਸਲ ਦੀ ਬਜਾਈ ਲਈ ਲੋੜੀਂਦੇ ਡੀ. ਏ. ਪੀ. ਖਾਦ ਦੀ ਘਾਟ ਹੈ ਜਿਸ ਦੀ ਭਾਰਤ ਸਰਕਾਰ ਵੀ ਪੂਰੀ ਸਪਲਾਈ ਨਹੀਂ ਕਰ ਸਕੀ, ਜਿਸ ਕਾਰਨ ਆਲੂ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਵਿਚ ਹਾਹਾਕਾਰ ਪਈ ਹੋਈ ਸੀ। ਪਰ ਇਨ੍ਹਾਂ ਡੀਲਰਾਂ ਤੋਂ ਇਹ ਜਾਲੀ ਡੀ. ਏ. ਪੀ. ਖਾਦ ਜਿੰਨਾ ਮਰਜ਼ੀ ਮੰਗਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖਾਦ ਸਾਰੇ ਪੰਜਾਬ ਵਿਚ ਸਪਲਾਈ ਹਿਮਾਚਲ’ ਚੋਂ ਹੋਇਆ ਹੈ। ਰਾਜੇਵਾਲ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਿਸ਼ੇਸ਼ ਕਰ ਕੇ ਪੰਜਾਬ ਦੇ ਖੇਤੀ ਮੰਤਰੀ ਹਿਮਾਚਲ ਵਾਲੇ ਪਾਸੇ ਕੁੱਝ ਸਪੈਸ਼ਲ ਡਿਊਟੀ ਲਾ ਕੇ ਉਨ੍ਹਾਂ ਨੂੰ ਫੜੋ ਜਿਹੜਾ ਇਹ ਖਾਦ ਫ਼ੈਕਟਰੀ ਵਿਚ ਬਣਾਉਂਦੇ ਹਨ। ਇਹਦੇ ਵਿੱਚ ਕੁਛ ਨਹੀਂ ਹੈ ਕਿਉਂਕਿ ਇਸ ਵਿਚ ਕੋਈ ਵੀ ਲੋੜੀਂਦੇ ਤੱਤ ਨਹੀਂ ਹਨ, ਬਲਕਿ ਮਿੱਟੀ ਨੂੰ ਹੀ ਵੇਚਿਆ ਜਾ ਰਿਹਾ ਹੈ ਜੋ ਹੱਥ ਵਿਚ ਹੀ ਸਵਾਹ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸੈਂਪਲ ਫ਼ੇਲ੍ਹ ਹੋ ਗਏ ਹਨ ਅਤੇ ਸੈਂਪਲ ਫ਼ੇਲ੍ਹ ਹੋਣ ਤੇ ਬਾਅਦ ਪੁਲਿਸ ਕੋਲ ਕੇਸ ਦਰਜ਼ ਕਰਨ ਲਈ ਰਿਪੋਰਟ ਆ ਗਈ ਹੈ। ਰਾਜੇਵਾਲ ਨੇ ਸਰਕਾਰ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਘੁਟਾਲਾ ਨਿਕਲ ਸਕਦਾ ਹੈ ਅਤੇ ਸਾਰੇ ਪੰਜਾਬ ’ਚ ਹੋਇਆ ਹੋ ਸਕਦਾ ਹੈ। ਉਨ੍ਹਾਂ ਨੇ ਖ਼ਦਸ਼ਾ ਪਰਗਟ ਕੀਤਾ ਕਿ ਇਸ ਜਾਹਲੀ ਡੀ. ਏ. ਪੀ. ਇਸਤੇਮਾਲ ਕਰਨ ਕਾਰਨ ਆਲੂ ਦੀ ਫ਼ਸਲ ਦਾ ਝਾੜ 70-75 ਘੱਟ ਜਾਏਗਾ ਇਸ ਲਈ ਜ਼ਿੰਮੇਵਾਰ ਫ਼ੈਕਟਰੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਮਿਲਕ ਪਲਾਂਟ ਵੇਰਕਾ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਵੀ ਮੌਜੂਦ ਸਨ। ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸਥਾਨਕ ਥਾਣਾ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੱਤਰ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਹੋਇਆ ਹੈ। ਇਸ ਦੀ ਜਾਂਚ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸਮਰਾਲਾ ਨੇੜੇ ਫਲਾਈਓਵਰ ਤੋਂ ਚੀਨੀ ਦਾ ਭਰਿਆ ਟਰੱਕ ਡਿੱਗਿਆ ਅਗਲੀ ਖ਼ਬਰ ਡਾ . ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 110 ਕਿੱਲੋ ਵਜ਼ਨੀ 65 ਸਾਲਾਂ ਬਜ਼ੁਰਗ ਮਹਿਲਾ ਦੇ ਸਿਰਫ਼ 20 ਮਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।