17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਿਜਲੀ ਮੁਲਾਜ਼ਮ ਮਲਕੀਤ ਸਿੰਘ ਛੀਨੀਵਾਲ ਕਲਾਂ ਦਾ ਸਸਕਾਰ ਅੱਜ <br/>

ਅਜੀਤ ਡੈਸਕ 26-01-2026
ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)-ਪਾਵਰਕਾਮ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਠੁੱਲੀਵਾਲ ਵਿਖੇ ਕਰੰਟ ਲੱਗਣ ਨਾਲ ਮੌਤ ਦੇ ਮੂੰਹ ਚਲੇ ਗਏ ਬਿਜਲੀ ਮੁਲਾਜ਼ਮ ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ ਕਲਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰਾਂ ਦੇ ਵਿਦੇਸ਼ ਤੋਂ ਪਰਤਣ 'ਤੇ ਅੱਜ 26 ਜਨਵਰੀ, ਸੋਮਵਾਰ ਨੂੰ ਪਿੰਡ ਛੀਨੀਵਾਲ ਕਲਾਂ ਵਿਖੇ ਹੋਵੇਗਾ | ਬਿਜਲੀ ਮੁਲਾਜ਼ਮ ਜਥੇਬੰਦੀ ਟੀ.ਐਸ.ਯੂ. ਦੇ ਆਗੂ ਲਖਵੀਰ ਸਿੰਘ ਅÏਲਖ ਅਨੁਸਾਰ ਬੀਤੀ 23 ਜਨਵਰੀ, ਸ਼ਨੀਵਾਰ ਦੀ ਰਾਤ ਨੂੰ ਵਾਪਰੇ ਦੁਖਦਾਈ ਹਾਦਸੇ 'ਚ ਸਦੀਵੀ ਵਿਛੋੜਾ ਦੇ ਗਏ ਟੀ.ਐਸ.ਯੂ. ਇਕਾਈ ਠੁੱਲੀਵਾਲ ਦੇ ਪ੍ਰਧਾਨ ਮਲਕੀਤ ਸਿੰਘ ਛੀਨੀਵਾਲ ਕਲਾਂ ਨੇ ਹਮੇਸ਼ਾ ਹੀ ਲੋਕ ਪੱਖੀ ਲਹਿਰਾਂ 'ਚ ਸਾਥੀਆਂ ਸਮੇਤ ਮੋਹਰੀ ਰੋਲ ਅਦਾ ਕੀਤਾ | ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਤੋਂ ਇਲਾਵਾ ਜਥੇਬੰਦੀ ਨੂੰ ਨਾ ਪੂਰੇ ਜਾਣ ਵਾਲਾ ਵੱਡਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿਚ ਜਥੇਬੰਦੀ ਪੀੜਤ ਪਰਿਵਾਰਾਂ ਨਾਲ ਡਟ ਕੇ ਖੜੀ ਹੈ |

ਪਿਛਲੀ ਖ਼ਬਰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ਼ਹਿਰ ਬਰਨਾਲਾ ਵਿਚ ਚਾਈਨਾ ਡੋਰ ਦਾ ਕਹਿਰ ਜਾਰੀ, ਇਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।