17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼ਹਿਰ ਬਰਨਾਲਾ ਵਿਚ ਚਾਈਨਾ ਡੋਰ ਦਾ ਕਹਿਰ ਜਾਰੀ, ਇਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 26-01-2026
ਬਰਨਾਲਾ, 25 ਜਨਵਰੀ (ਨਰਿੰਦਰ ਅਰੋੜਾ)-ਬਸੰਤ ਪੰਚਮੀ ਤੋਂ ਬਾਅਦ ਵੀ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਚਾਈਨਾ ਡੋਰ ਨਾਲ ਅੱਜ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੇਜਰ ਸਿੰਘ ਵਾਸੀ ਬਰਨਾਲਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਐਸ.ਡੀ. ਕਾਲਜ ਵਾਲੇ ਓਵਰਬਿ੍ਜ 'ਤੇ ਜਾ ਰਿਹਾ ਸੀ ਕਿ ਅਚਾਨਕ ਚਾਈਨਾ ਡੋਰ ਉਸ ਦੇ ਮੂੰਹ 'ਤੇ ਫਿਰ ਗਈ ਅਤੇ ਮੇਜਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਡਿਗ ਗਿਆ | ਰਾਹਗੀਰ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਆਟੋ ਚਾਲਕ ਗੁਰਜੰਟ ਸਿੰਘ ਦੀ ਸਹਾਇਤਾ ਨਾਲ ਜ਼ਖ਼ਮੀ ਮੇਜਰ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਿਖੇ ਲਿਜਾਇਆ ਗਿਆ | ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਕਾਕੁਲ ਅਤੇ ਟੀਮ ਵਲੋਂ ਜ਼ਖ਼ਮੀ ਮੇਜਰ ਸਿੰਘ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ | ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਵੀ ਅਸਲੇ ਨਾਲੋਂ ਘੱਟ ਨਹੀਂ ਚਾਈਨਾ ਡੋਰ 'ਤੇ ਵੀ ਸਰਕਾਰ ਵਲੋਂ ਸਖ਼ਤੀ ਕਰਨੀ ਚਾਹੀਦੀ ਹੈ | ਇਸ 'ਤੇ ਵੀ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ | ਚਾਈਨਾ ਡੋਰ ਕਈ ਘਰਾਂ ਦੇ ਚਿਰਾਗ਼ ਬੁਝਾ ਚੁੱਕੀ ਹੈ | ਸਰਕਾਰਾਂ ਅਤੇ ਪ੍ਰਸ਼ਾਸਨ ਲੋਕਾਂ ਨੂੰ ਇਸ ਚਾਈਨਾ ਡੋਰ ਦੇ ਕਹਿਰ ਤੋਂ ਬਚਾਉਣ ਵਿਚ ਅਸਫਲ ਦਿਖਾਈ ਦੇ ਰਿਹਾ ਹੈ |

ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਮਲਕੀਤ ਸਿੰਘ ਛੀਨੀਵਾਲ ਕਲਾਂ ਦਾ ਸਸਕਾਰ ਅੱਜ <br/> ਅਗਲੀ ਖ਼ਬਰ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਵਿਚ ਭਾਰੀ ਉਤਸ਼ਾਹ ਨਾਲ ਹਾਜ਼ਰ ਹੋਏ ਵਿਦਿਆਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।