28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮੱੁਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਦੀ ਆਟੋ ਨਾਲ ਟੱਕਰ, ਆਟੋ ਚਾਲਕ ਜ਼ਖ਼ਮੀ <br/>

ਅਜੀਤ ਡੈਸਕ 28-01-2026
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ)-ਜੀ-ਮਾਲ ਬਰਨਾਲਾ ਨਜ਼ਦੀਕ ਸਵਾਰੀਆਂ ਨਾਲ ਭਰੀ ਹੋਈ ਮੱੁਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਦੀ ਆਟੋ ਨਾਲ ਟੱਕਰ ਹੋ ਗਈ | ਜਿਸ ਵਿਚ ਆਟੋ ਚਾਲਕ ਜ਼ਖ਼ਮੀ ਹੋ ਗਿਆ ਅਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ | ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਬਰਨਾਲਾ ਦੇ ਐਸ.ਐਚ.ਓ. ਸ: ਚਰਨਜੀਤ ਸਿੰਘ ਨੇ ਦੱਸਿਆ ਕਿ ਮੱੁਖ ਮੰਤਰੀ ਤੀਰਥ ਯਾਤਰਾ ਬੱਸ ਜੋ ਕਿ ਧੂਰੀ ਤੋਂ ਚੱਲ ਕੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਜਾ ਰਹੀ ਸੀ | ਜਦੋਂ ਉਹ ਜੀ-ਮਾਲ ਬਰਨਾਲਾ ਨੇੜੇ ਪਹੁੰਚੀ ਤਾਂ ਕੱਟ ਦੇ ਨੇੜਿਉਂ ਆਟੋ ਜੋ ਕਿ ਪਾਣੀ ਦੀਆਂ ਬੋਤਲਾਂ ਲੈ ਕੇ ਨੇੜਲੇ ਪੈਲੇਸ ਵਿਖੇ ਜਾ ਰਿਹਾ ਸੀ | ਜਦੋਂ ਉਹ ਕੱਟ ਤੋਂ ਮੁੜਿਆ ਤਾਂ ਬੱਸ ਨਾਲ ਟਕਰਾ ਗਿਆ | ਜਿਸ ਵਿਚ ਆਟੋ ਚਾਲਕ ਮੋਹਿਤ ਜ਼ਖ਼ਮੀ ਹੋ ਗਿਆ ਅਤੇ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬੱਸ ਦਾ ਵੀ ਇਕ ਸ਼ੀਸ਼ਾ ਟੱੁਟ ਗਿਆ | ਆਟੋ ਚਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਆਪਸੀ ਸਮਝੌਤੇ ਦੀ ਗੱਲ ਚੱਲ ਰਹੀ ਹੈ | ਜੇ ਕੋਈ ਬਿਆਨ ਲਿਖਾਏ ਜਾਣਗੇ ਤਾਂ ਉਸ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਸਵਾਰੀਆਂ ਨੂੰ ਦੂਜੀ ਬੱਸ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਟਰੈਕਟਰ ਮਾਰਚ ਕਰ ਕੇ ਕੀਤਾ ਰੋਸ ਪ੍ਰਗਟ ਅਗਲੀ ਖ਼ਬਰ ਚਾਈਨਾ ਡੋਰ ਦਾ ਬਾਈਕਾਟ ਕਰ ਕੇ ਸੂਤੀ ਡੋਰ ਵਰਤਣ ਵਾਲੇ ਨੌਜਵਾਨਾਂ ਦਾ ਸਨਮਾਨ ਕਰੇਗੀ ਸੀਨੀਅਰ ਸਿਟੀਜ਼ਨ ਐਂਡ ਸਿਵਿਲ ਸੁਸਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।