13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੰਗਰੂਰ ਸਰਕਲ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਲੱਗੇ ਸਮਾਰਟ ਮੀਟਰ

ਅਜੀਤ ਡੈਸਕ 01-02-2026
ਸੰਗਰੂਰ, 31 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪਾਵਰਕਾਮ ਵਲੋਂ ਜ਼ਿਲ੍ਹਾ ਸੰਗਰੂਰ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਅਤੇ ਸੰਸਥਾਨਾਂ ਵਿਚ ਸਮਾਰਟ ਮੀਟਰ ਲੱਗ ਚੁੱਕੇ ਹਨ | ਸ੍ਰੀ ਨਰਿੰਦਰ ਕੁਮਾਰ ਐਸ.ਈ. ਪਾਵਰਕਾਮ ਸੰਗਰੂਰ ਨੇ ਦੱਸਿਆ ਕਿ ਸੰਗਰੂਰ ਸਰਕਲ ਵਿਚ 1243 ਸਰਕਾਰੀ, ਅਰਧ ਸਰਕਾਰੀ ਇਮਾਰਤਾਂ ਹਨ ਜਿੱਥੇ ਸਮਾਰਟ ਮੀਟਰ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਨਿੱਜੀ ਘਰਾਂ, ਅਦਾਰਿਆਂ, ਸਨਅਤਾਂ ਆਦਿ ਵਿਚ ਹੁਣ ਤੱਕ 85984 ਸਮਾਰਟ ਮੀਟਰ ਲਗਾਏ ਜਾ ਚੁੱਕੇ ਹਨ | ਉਨ੍ਹਾਂ ਮੰਨਿਆ ਕਿ ਕੁਝ ਸਰਕਾਰੀ ਵਿਭਾਗਾਂ ਵੱਲ ਬਿਜਲੀ ਬਿਲਾਂ ਦਾ ਬਕਾਇਆ ਕਾਫੀ ਦੇਰ ਤੋਂ ਖੜ੍ਹਾ ਹੈ ਜਿਸ ਦੀ ਵਸੂਲੀ ਲਈ ਕਦਮ ਪੁੱਟੇ ਜਾ ਰਹੇ ਹਨ |
ਪਿਛਲੀ ਖ਼ਬਰ ਗਊਸ਼ਾਲਾ ਅੱਗੇ ਸੜਕ 'ਤੇ ਖੜ੍ਹੇ ਨਿਕਾਸੀ ਪਾਣੀ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੈ ਗੰਭੀਰ ਹਾਦਸਾ ਅਗਲੀ ਖ਼ਬਰ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਹਰ ਜ਼ਿਲ੍ਹੇ ਵਿਚ ਬਣਾਈ ਜਾ ਰਹੀ ਹੈ 15 ਮੈਂਬਰੀ ਕੋਰ ਕਮੇਟੀ-ਪਦਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।