14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰ ਤਨ ਸਜਾਇਆ <br/>

ਅਜੀਤ ਡੈਸਕ 01-02-2026
ਹੰਡਿਆਇਆ, 31 ਜਨਵਰੀ (ਗੁਰਜੀਤ ਸਿੰਘ ਖੁੱਡੀ)-ਭਗਤ ਰਵਿਦਾਸ ਪ੍ਰਬੰਧਕ ਕਮੇਟੀ ਖੁੱਡੀ ਖ਼ੁਰਦ ਤੇ ਸਮੂਹ ਸੰਗਤਾਂ ਵਲੋਂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ ਜਿਸ ਦਾ ਵੱਖ-ਵੱਖ ਪੜਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਐਡਵੋਕੇਟ ਗੁਰਿੰਦਰ ਪਾਲ ਸਿੰਘ, ਖ਼ਜ਼ਾਨਚੀ ਹਰਵਿੰਦਰ ਸਿੰਘ, ਮੈਂਬਰ ਬਚਿੱਤਰ ਸਿੰਘ, ਤਰਸੇਮ ਸਿੰਘ, ਲਾਡੀ ਸਿੰਘ, ਗੁਰਵਿੰਦਰ ਪਾਲ ਸਿੰਘ ਖੁੱਡੀ, ਅੰਮਿ੍ਤ ਪਾਲ ਸਿੰਘ, ਕੁਲਦੀਪ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਵੱਖ-ਵੱਖ ਪੜਾਵਾਂ 'ਤੇ ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ 'ਚ ਭੋਲਾ ਸਿੰਘ ਗੁਰੂ, ਸਰਪੰਚ ਦਵਿੰਦਰ ਸਿੰਘ ਰਟੌਲ, ਥਾਣੇਦਾਰ ਦਰਸ਼ਨ ਸਿੰਘ ਗੁਰੂ, ਮੰਦਰ ਸਿੰਘ ਨੰਬਰਦਾਰ, ਸੋਭਾ ਸਿੰਘ ਵਿਰਕ, ਸਕੱਤਰ ਮਨਸ਼ੀਤਲ ਸਿੰਘ, ਵਕੀਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਲਵਪ੍ਰੀਤ ਸਿੰਘ, ਨਿੰਦਰਜੀਤ ਸਿੰਘ, ਮੈਨੇਜਰ ਗੁਲਜਾਰ ਸਿੰਘ, ਪ੍ਰਧਾਨ ਸ਼ਮਸ਼ੇਰ ਸਿੰਘ ਮੱਖਣ, ਹੈਪੀ ਸਿੰਘ, ਚਮਕੌਰ ਸਿੰਘ, ਮਹਿੰਦਰ ਸਿੰਘ, ਭਜਨ ਸਿੰਘ ਵਿਰਕ, ਗਿੰਦਰ ਸਿੰਘ, ਸੂਬੇਦਾਰ ਰੂਪ ਸਿੰਘ, ਅਵਤਾਰ ਸਿੰਘ ਭੋਲਾ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ | ਰਾਗੀ ਕੁਲਦੀਪ ਸਿੰਘ ਤੇ ਗੁਰਮੁਖ ਸਿੰਘ ਦਰਾਜ ਦੇ ਜਥੇ, ਕਵੀਸ਼ਰ ਨਗਿੰਦਰ ਪਾਲ ਸਿੰਘ ਢਿਲਵਾ ਤੇ ਜਗਦੇਵ ਸਿੰਘ ਖੁੱਡੀ ਕਲਾਂ ਦੇ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜਾਅ ਤਹਿਤ ਘਰ-ਘਰ ਨਸ਼ਿਆਂ ਵਿਰੁੱਧ ਦਿੱਤਾ ਹੋਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।