ਟੱਲੇਵਾਲ, 13 ਫਰਵਰੀ (ਸੋਨੀ ਚੀਮਾ)-ਪਿੰਡ ਗਹਿਲ ਦੇ ਸਰਕਾਰੀ ਹਾਈ ਸਕੂਲ ਵਿਖੇ ਪਲਾਸਟਿਕ ਦੀ ਵਰਤੋਂ ਦੀ ਮਨਾਹੀ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਮੌਕੇ ਰਿਸੋਰਸ ਪਰਸਨ ਸ੍ਰੀਮਤੀ ਅਮਨਜੋਤ ਕੌਰ ਅਤੇ ਸਹਾਇਕ ਛਿੰਦਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਉਤਪਾਦਾਂ ਨੂੰ ਸੜਨ ਲਈ 800 ਤੋਂ 1000 ਸਾਲ ਲੱਗ ਜਾਂਦੇ ਹਨ¢ ਇਸ ਕਾਰਨ ਧਰਤੀ 'ਤੇ ਪਲਾਸਟਿਕ ਦਾ ਕੂੜਾ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਹੈ ਕਿ ਧਰਤੀ ਨੂੰ ਆਸਾਨੀ ਨਾਲ ਪੰਜ ਵਾਰ ਲਪੇਟਿਆ ਜਾ ਸਕਦਾ ਹੈ¢ ਇਨ੍ਹਾਂ ਪਲਾਸਟਿਕ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਦੀ ਵਰਤੋਂ ਕਾਰਨ ਮਨੁੱਖਾਂ ਦੇ ਨਾਲ-ਨਾਲ ਪਸ਼ੂ ਵੀ ਅਣਸੁਖਾਵੇਂ ਸਮੇਂ ਦੀ ਚਪੇਟ ਵਿਚ ਆ ਜਾਂਦੇ ਹਨ¢ ਪਲਾਸਟਿਕ ਦੇ ਕੁੱਝ ਕਣ ਇੰਨੇ ਛੋਟੇ ਹੁੰਦੇ ਹਨ ਕਿ ਉਹ ਪਾਣੀ, ਭੋਜਨ ਅਤੇ ਹਵਾ ਨਾਲ ਸਾਡੇ ਸਰੀਰ ਵਿਚ ਦਾਖਲ ਹੋ ਕੇ ਨੁਕਸਾਨ ਪਹੁੰਚਾਉਂਦੇ ਹਨ¢ ਇਹ ਕਣ ਸਾਡੇ ਵਿਰੋਧੀ ਹਨ¢ ਮਨੱੁਖਾਂ ਵਿਚ ਹਰ ਸਾਲ 82,000 ਪਲਾਸਟਿਕ ਦੇ ਕਣ ਸਰੀਰ ਵਿਚ ਦਾਖਲ ਹੁੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਕੈਂਸਰ ਸਭ ਤੋਂ ਖ਼ਤਰਨਾਕ ਹੈ¢ ਇਸ ਮੌਕੇ ਮਿਸ ਪਿ੍ਆ ਬਾਂਸਲ, ਸ੍ਰੀਮਤੀ ਦਲਜੀਤ ਕੌਰ, ਸ੍ਰੀਮਤੀ ਨਵਦੀਪ ਕੌਰ ਆਦਿ ਵੀ ਹਾਜ਼ਰ ਸਨ |