ਟੱਲੇਵਾਲ, 13 ਫਰਵਰੀ (ਸੋਨੀ ਚੀਮਾ)-ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਸਾਲਾਨਾ ਸ਼ਿਵਰਾਤਰੀ ਸਬੰਧੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਅਤੇ ਸਮੂਹ ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਚੱਲ ਰਹੇ ਧਾਰਮਿਕ ਸਮਾਗਮਾਂ ਮੌਕੇ ਜਿੱਥੇ ਸੰਤ ਮਹਾਂਪੁਰਸ਼ ਬਾਬਾ ਫੁਰਤੀ ਦਾਸ ਵਲੋਂ ਸ਼ਿਵ ਮੰਦਰ ਵਿਖੇ ਮੂਰਤੀ ਸਥਾਪਨਾ ਦਾ ਉਦਘਾਟਨ ਕੀਤਾ ਗਿਆ, ੳੱੁਥੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਜਿੱਥੇ ਸ਼ਿਵ ਮੰਦਰ ਵਿਖੇ ਹਵਨ ਯੱਗ ਦੌਰਾਨ ਅਹੂਤੀਆਂ ਪਾਈਆਂ, ੳੱੁਥੇ ਸ਼ਿਵ ਮੰਦਰ ਵਿਖੇ ਨਤਮਸਤਕ ਵੀ ਹੋਏ | ਇਸ ਉਪਰੰਤ ਦੋਵੇਂ ਵਿਧਾਇਕਾਂ ਅਤੇ ਆਏ ਦਾਨੀ ਸੱਜਣਾਂ ਦਾ ਸ਼ਿਵ ਮੰਦਰ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪੁਨੀਤ ਮਾਨ ਗਹਿਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਰੰਜਣ ਸਿੰਘ ਚੀਮਾ ਸੰਮਤੀ ਮੈਂਬਰ, ਸੁਖਜਿੰਦਰ ਸਿੰਘ ਪੰਚ, ਡਾ: ਗੁਰਪ੍ਰੀਤ ਸਿੰਘ ਚੀਮਾ, ਸੂਰਤ ਸਿੰਘ ਬਾਜਵਾ, ਜਸਵੀਰ ਸਿੰਘ ਮਾਹੀ, ਡਾ: ਬੱਬੂ ਵੜੈਚ, ਪਰਮਿੰਦਰ ਸਿੰਘ ਭੰਗੂ, ਪੰਚ ਜਸਵੀਰ ਸਿੰਘ ਗੱਗੀ, ਪੰਚ ਬਲਵੰਤ ਸਿੰਘ, ਬਿੰਦਰ ਸਿੰਘ ਖ਼ਾਲਸਾ, ਮੰਦਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਫ਼ੌਜੀ, ਸੇਠ ਅਮਰ ਦਾਸ, ਮਨੋਜ ਕੁਮਾਰ ਗੁਪਤਾ, ਯੋਗ ਕੁਮਾਰ ਸਾਬਕਾ ਪ੍ਰਧਾਨ, ਜਤਿੰਦਰ ਕੁਮਾਰ, ਮਨੋਜ ਸ਼ਰਮਾ, ਰਣਜੀਤ ਸ਼ਰਮਾ, ਨਛੱਤਰ ਰਾਮ, ਪੰਡਤ ਦਿਆਲ ਦਾਸ, ਪੰਡਤ ਲਛਮਣ ਸ਼ਰਮਾ, ਕਿ੍ਸ਼ਨ ਕੁਮਾਰ, ਦਰਸ਼ਨ ਕੁਮਾਰ ਚੀਮਾ, ਸੁਰਿੰਦਰ ਕੁਮਾਰ ਕਾਲਾ ਸੇਠ, ਮਿੰਕੂ ਗਰਗ, ਤਰੇਸਮ ਲਾਲ ਸੇਵਾ ਮੁਕਤ ਇੰਸਪੈਕਟਰ, ਦੀਪ ਚੀਮਾ, ਬਿੰਦਰ ਸ਼ਰਮਾ, ਰਵਿੰਦਰ ਕੁਮਾਰ ਟੀਨੂੰ, ਜੱਗਾ ਸਿੰਘ ਚੀਮਾ, ਜਰਨੈਲ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ |