ਹੰਡਿਆਇਆ, 13 ਫਰਵਰੀ (ਗੁਰਜੀਤ ਸਿੰਘ ਖੁੱਡੀ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ: ਕਰਮਜੀਤ ਸਿੰਘ ਅਤੇ ਡਾ: ਅਮਿਤ ਖੁਰਾਣਾ ਕੋਆਰਡੀਨੇਟਰ ਮੁਰਹਾ ਪੀ.ਟੀ. ਪ੍ਰੋਜੈਕਟ ਪੰਜਾਬ ਦੇ ਦਿਸ਼ਾ-ਨਿਰਦੇਸਾ ਅਨੁਸਾਰ ਅਤੇ ਸੀਨੀਅਰ ਵੈਟਨਰੀ ਅਫਸਰ ਬਰਨਾਲਾ ਡਾ: ਮੁਹੰਮਦ ਸਲੀਮ ਦੀ ਅਗਵਾਈ ਅਤੇ ਡਾ: ਸੁਖਹਰਮਨਦੀਪ ਸਿੰਘ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਪੀ.ਟੀ. ਮੁਰਹਾ (ਆਰ.ਜੀ.ਐਮ) ਸਕੀਮ ਬਰਨਾਲਾ ਦੀ ਦੇਖ-ਰੇਖ ਹੇਠ ਸਿਵਲ ਪਸ਼ੂ ਹਸਪਤਾਲ ਹੰਡਿਆਇਆ ਵਿਖੇ ਕਾਫ਼ ਰੈਲੀ ਕਰਵਾਈ ਗਈ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ | ਇਸ ਮੁਕਾਬਲੇ ਵਿਚ ਕੁੱਲ 46 ਸਰਕਾਰੀ ਸੀਮਨ ਤੋਂ ਪੈਂਦਾ ਹੋਈਆਂ ਕੱਟੀਆਂ ਨੂੰ ਲੈ ਕੇ ਪਸ਼ੂ ਪਾਲਕਾਂ ਵੀਰਾਂ ਨੇ ਭਾਗ ਲਿਆ ਅਤੇ ਮੁਕਾਬਲੇ ਵਿਚ ਭੋਲਾ ਖ਼ਾਨ ਪੁੱਤਰ ਭਿੱਲਾ ਖ਼ਾਨ ਦੀ ਕੱਟੀ ਨੇ ਪਹਿਲਾ, ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਕੱਟੀ ਨੇ ਦੂਸਰਾ ਅਤੇ ਬਲਵਿੰਦਰ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਹੰਡਿਆਇਆ ਦੀ ਕੱਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਫ਼ ਰੈਲੀ ਵਿਚ ਪਹੁੰਚੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾ: ਮੁਹੰਮਦ ਸਲੀਮ ਐਸ.ਵੀ.ਓ. ਪਸ਼ੂ ਪਾਲਣ ਵਿਭਾਗ ਬਰਨਾਲਾ ਨੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਡੇਅਰੀ ਧੰਦੇ ਤੋਂ ਹੋਣ ਵਾਲੇ ਆਰਥਿਕ ਵਿਕਾਸ ਬਾਰੇ ਜਾਣੂ ਕਰਵਾਇਆ | ਡਾ: ਸੁਖਹਰਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਅਤੇ ਪ੍ਰੋਜੈਕਟ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਡਾ: ਪ੍ਰੀਤ ਮਹਿੰਦਰਪਾਲ ਸਿੰਘ ਢੀਂਡਸਾ ਨੇ ਪਸ਼ੂ ਨੂੰ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦੇ ਰੱਖ ਰੱਖਾਵ ਅਤੇ ਪਸ਼ੂਆਂ ਦੇ ਘਰੇਲੂ ਉਪਚਾਰ ਸਬੰਧੀ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ | ਡਾ: ਗਗਨਜੋਤ ਸਿੰਘ ਵੈਟਨਰੀ ਅਫ਼ਸਰ ਬਰਨਾਲਾ ਅਤੇ ਵੈਟਨਰੀ ਅਫ਼ਸਰ ਕੈਰੇ ਡਾ: ਨਿਤੀਸ਼ ਕੁਮਾਰ ਨੇ ਬਤੌਰ ਜੱਜ ਦੀ ਅਹਿਮ ਭੂਮਿਕਾ ਨਿਭਾਈ | ਇਸ ਦੌਰਾਨ ਵੈਟਨਰੀ ਅਫ਼ਸਰ ਹਰਮਨਦੀਪ ਕੌਰ ਅਤੇ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕੁਲਦੀਪ ਸਿੰਘ ਗਰੇਵਾਲ, ਸੁਰਿੰਦਰਪਾਲ ਸਿੰਘ ਰੂੜੇਕੇ ਕਲਾਂ ਪੀ.ਟੀ.ਦਫ਼ਤਰ, ਸੁਪਰਵਾਈਜ਼ਰ ਗਮਦੂਰ ਸਿੰਘ, ਸਤਨਾਮ ਸਿੰਘ, ਗੁਰਤੇਜ ਸਿੰਘ ਮਿਲਕ ਰਿਕਾਰਡਰ, ਨਿਰੰਜਨ ਸਿੰਘ, ਬਸਾਵਾ ਸਿੰਘ ਭਰੀ, ਅਵਤਾਰ ਸਿੰਘ ਸੋਨੀ, ਅਮਰਜੀਤ ਸਿੰਘ ਹੈਪੀ, ਹਰਜਿੰਦਰ ਸਿੰਘ ਠੀਕਰੀਵਾਲਾ, ਹਰਜਿੰਦਰ ਸਿੰਘ ਧੌਲਾ, ਗੁਰਲਾਲ ਸਿੰਘ ਰੂੜੇਕੇ ਕਲਾਂ, ਵੀਰ ਸਿੰਘ ਤਾਜਪੁਰੀਆ, ਲਛਮਣ ਸਿੰਘ, ਨਿਰੰਜਣ ਸਿੰਘ, ਗੁਰਲਾਲ ਸਿੰਘ ਖਾਨੇਕਾ, ਕਰਮਜੀਤ ਸਿੰਘ ਖਾਨੇਕਾ, ਸੁਰਜੀਤ ਸਿੰਘ ਸੀਤਾ, ਜਗਸੀਰ ਸਿੰਘ ਔਲਖ, ਗੁਰਦੇਵ ਸਿੰਘ ਠੱਠੀਵਾਲੇ, ਜਸਪਾਲ ਸਿੰਘ ਭਦੌੜੀਆ, ਕੁਲਜੀਤ ਸਿੰਘ, ਬਿੰਦੀ ਆਦਿ ਹਾਜ਼ਰ ਸਨ |