18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਾਂਸ਼ਿਵਰਾਤਰੀ ਦੇ ਸਬੰਧ 'ਚ ਪੂਜਨ ਕਰਨ ਉਪਰੰਤ ਸ਼ਿਵਰ ਦੀ ਸ਼ੁਰੂਆਤ <br/>

ਅਜੀਤ ਡੈਸਕ 14-02-2026
ਤਪਾ ਮੰਡੀ, 13 ਫਰਵਰੀ (ਪ੍ਰਵੀਨ ਗਰਗ)-ਮਹਾਂਸ਼ਿਵਰਾਤਰੀ ਦੇ ਸਬੰਧ 'ਚ ਪੂਜਨ ਕਰਨ ਉਪਰੰਤ ਸ਼ਿਵਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਕਾਂਸਲ ਪਰਿਵਾਰ ਤੋਂ ਪੂਜਣ ਦੀ ਰਸਮ ਅਦਾ ਕਰਵਾਈ ਅਤੇ ਭਗਵਾਨ ਸ਼ਿਵ ਦੀ ਆਰਤੀ ਕੀਤੀ ਗਈ | ਉਪਰੰਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ 'ਚ (ਤਪਾ ਤੋਂ 400 ਮੀਟਰ ਪਹਿਲਾਂ) ਕਾਂਵੜੀਆਂ ਲਈ ਲਾਏ ਗਏ ਸ਼ਿਵਰ ਦੀ ਸ਼ੁਰੂਆਤ ਕੀਤੀ ਗਈ | ਪ੍ਰਬੰਧਕਾਂ ਅਨੁਸਾਰ ਸੰਘ ਵਲੋਂ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਆਉਣ ਵਾਲੇ ਕਾਂਵੜੀਆਂ ਦੀ ਸੇਵਾ ਲਈ ਖਾਣ-ਪੀਣ, ਮੈਡੀਕਲ ਸਹੂਲਤ, ਰਹਿਣ ਦਾ ਪ੍ਰਬੰਧ ਅਤੇ ਹੋਰ ਸਾਰੀਆਂ ਸਹੂਲਤਾਂ 24 ਘੰਟੇ ਉਪਲਬਧ ਰਹਿਣਗੀਆਂ | ਇਸ ਤੋਂ ਇਲਾਵਾ 14 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਿਵ ਚੌਂਕੀ ਕਰਵਾਈ ਜਾਵੇਗੀ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਸੰਤੋਸ਼ ਗਰਗ ਅਤੇ ਨਰੇਂਦਰ ਦੀਨੂੰ ਬਠਿੰਡਾ ਵਾਲੇ ਸ਼ਾਮ 7 ਵਜੇ ਸ਼ਿਵ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਨਹਿਰੂ ਕਾਂਸਲ, ਕਾਕਾ ਕਾਂਸਲ, ਰੋਹਿਤ ਕਾਂਸਲ, ਆਸ਼ੂ ਕਾਂਸਲ ਤੋਂ ਇਲਾਵਾ ਕਰਨ ਸੁਨਾਮੀਆਂ, ਡਾ: ਵਿਜੇ ਸ਼ਰਮਾ, ਪ੍ਰਵੀਨ ਘੁੰਨਸ਼, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆ, ਛੋਟਾ, ਨਿੰਦਰ ਸਿੰਘ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਰੋਕੀ ਬਦਰਾ, ਕਰਨ ਸੁਨਾਮੀਆਂ, ਈਸ਼ਵਰ ਗੋਇਲ, ਸੰਦੀਪ ਕੁਮਾਰ ਵਿੱਕੀ, ਰਾਮ ਸਿੰਘ, ਪਿੰਕੀ ਮੌੜ, ਰਵੀ ਮੌੜ, ਵਿਜੇ ਵਸ਼ਿਸ਼ਟ, ਮੇਲਾ ਕਾਲੀਆ, ਰਾਜੀ, ਅਵਨੀਸ਼, ਮਨੀ, ਅਰਸ਼ੀ ਚੱਠਾ, ਸ਼ਾਲੂ, ਸੁੱਖਾ, ਅਰਸ਼ੀ, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਕਮਲ, ਮਨਦੀਪ, ਸਰਵਣ, ਦੀਪ, ਲਵਲੀ, ਗੁੱਗਾ, ਮਨੀਸ਼, ਭੂਸ਼ਣ, ਨਵੀਂ, ਰਿਤਿਕ, ਜੈਲਾ, ਅਭਿਜੋਤ, ਵਿਨੇ, ਨਿੱਕਾ, ਸ਼ਹਿਨਾਜ਼, ਲੱਭੂ, ਬੂਟਾ ਤੇ ਵਿਜੇ ਆਦਿ ਸਮੂਹ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਮੁਰਹਾ ਪੀ. ਟੀ. ਸਕੀਮ ਤਹਿਤ ਕਾਫ਼ ਰੈਲੀ ਕਰਵਾਈ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ਵਿਚ ਅਹਿਮ ਮਸਲੇ ਵਿਚਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।