ਤਪਾ ਮੰਡੀ, 13 ਫਰਵਰੀ (ਪ੍ਰਵੀਨ ਗਰਗ)-ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਬਾ ਸੁਖਾਨੰਦ ਕਾਂਵੜ ਸ਼ਿਵਰ ਸੇਵਾ ਸੰਘ ਵਲੋਂ ਸ਼ਿਵਰ ਲਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜਿਸ ਸਬੰਧੀ ਇਸ ਵਾਰ ਸ਼ਿਵਰ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ 'ਚ (ਤਪਾ ਤੋਂ 400 ਮੀਟਰ ਪਹਿਲਾਂ) ਲਗਾਇਆ ਜਾ ਰਿਹਾ ਹੈ | ਜਿਸ ਦੀ ਸ਼ੁਰੂਆਤ ਦਿਨ ਸ਼ੁੱਕਰਵਾਰ ਨੂੰ ਭਗਵਾਨ ਸ਼ਿਵ ਦਾ ਪੂਜਨ ਅਤੇ ਆਰਤੀ ਕਰਨ ਉਪਰੰਤ ਕੀਤੀ ਜਾਵੇਗੀ | ਇਸ ਮੌਕੇ ਪ੍ਰਬੰਧਕਾਂ ਵਲੋਂ ਸ਼ਿਵਰ ਦਾ ਮਿੰਨੀ ਪੋਸਟਰ ਵੀ ਜਾਰੀ ਕੀਤਾ ਗਿਆ | ਪ੍ਰਬੰਧਕਾਂ ਅਨੁਸਾਰ ਸੰਘ ਵਲੋਂ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਆਉਣ ਵਾਲੇ ਕਾਂਵੜੀਆਂ ਦੀ ਸੇਵਾ ਲਈ ਖਾਣ-ਪੀਣ, ਮੈਡੀਕਲ ਸਹੂਲਤ, ਰਹਿਣ ਦਾ ਪ੍ਰਬੰਧ ਅਤੇ ਹੋਰ ਸਾਰੀਆਂ ਸਹੂਲਤਾਂ 24 ਘੰਟੇ ਉਪਲਬਧ ਰਹਿਣਗੀਆਂ | ਇਸ ਤੋਂ ਇਲਾਵਾ 14 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਿਵ ਚੌਂਕੀ ਕਰਵਾਈ ਜਾਵੇਗੀ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਸੰਤੋਸ਼ ਗਰਗ ਅਤੇ ਨਰੇਂਦਰ ਦੀਨੂੰ ਬਠਿੰਡਾ ਵਾਲੇ ਸ਼ਾਮ 7 ਵਜੇ ਸ਼ਿਵ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਕਰਨ ਸੁਨਾਮੀਆਂ, ਡਾ: ਵਿਜੇ ਸ਼ਰਮਾ, ਪ੍ਰਵੀਨ ਘੁੰਨਸ, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆ, ਛੋਟਾ, ਨਿੰਦਰ ਸਿੰਘ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਰੋਕੀ ਬਦਰਾ, ਕਰਨ ਸੁਨਾਮੀਆਂ, ਈਸ਼ਵਰ ਗੋਇਲ, ਸੰਦੀਪ ਕੁਮਾਰ ਵਿੱਕੀ, ਪਿੰਕੀ ਮੌੜ, ਰਵੀ ਮੌੜ, ਵਿਜੇ ਵਸ਼ਿਸ਼ਟ, ਮੇਲਾ ਕਾਲੀਆ, ਰਾਜੀ, ਅਵਨੀਸ਼, ਮਨੀ, ਅਰਸ਼ੀ ਚੱਠਾ, ਸ਼ਾਲੂ, ਸੁੱਖਾ, ਅਰਸ਼ੀ, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਕਮਲ, ਮਨਦੀਪ, ਸਰਵਣ, ਦੀਪ, ਲਵਲੀ, ਗੁੱਗਾ, ਮਨੀਸ਼, ਭੂਸ਼ਣ, ਨਵੀਂ, ਰਿਤਿਕ, ਜੈਲਾ, ਅਭਿਜੋਤ, ਵਿਨੇ, ਨਿੱਕਾ, ਸ਼ਹਿਨਾਜ਼, ਲੱਭੂ, ਬੂਟਾ ਤੇ ਵਿਜੇ ਆਦਿ ਸਮੂਹ ਮੈਂਬਰ ਮੌਜੂਦ ਸਨ |