ਸ਼ਹਿਣਾ, 14 ਫਰਵਰੀ (ਸੁਰੇਸ਼ ਗੋਗੀ)-ਸੱਚਖੰਡ ਵਾਸੀ ਬਾਬਾ ਹੀਰਾ ਸਿੰਘ ਦੀ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਵਿਖੇ ਬਰਸੀ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ | ਬਾਬਾ ਹੀਰਾ ਸਿੰਘ ਦੇ ਪਰਿਵਾਰਕ ਮੈਂਬਰ ਹਰੀ ਸਿੰਘ ਗਗੜਾ ਯੂ.ਕੇ ਵਾਲਿਆਂ ਵਲੋਂ ਬਰਸੀ ਨੂੰ ਸਮਰਪਿਤ 25 ਸਿੰਘਾਂ ਦੀ ਗੁਰਮਰਿਆਦਾ ਅਨੁਸਾਰ ਸ੍ਰੀ ਅਖੰਡ ਪ੍ਰਕਾਸ਼ ਕਰਵਾਏ ਗਏ | ਬਾਬਾ ਨਿਰਮਲ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲਗਭਗ 30 ਸਾਲ ਸ੍ਰੀ ਹਜ਼ੂਰ ਸਾਹਿਬ ਵਿਖੇ ਬਾਬਾ ਹੀਰਾ ਸਿੰਘ ਨੇ ਸੇਵਾ ਕੀਤੀ | ਉਨ੍ਹਾਂ ਦੱਸਿਆ ਕਿ ਬਾਬਾ ਹੀਰਾ ਸਿੰਘ ਫੱਕਰ ਸੁਭਾਅ ਦੇ ਅਤੇ ਸਿੱਖੀ ਦੇ ਪਰਪੱਕ ਸਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੱੁਖ ਸੇਵਾਦਾਰ ਬਾਬਾ ਨਗਿੰਦਰ ਸਿੰਘ ਖ਼ਾਲਸਾ, ਪ੍ਰਧਾਨ ਹਰਜੀਤ ਸਿੰਘ, ਮਾ: ਬਲਦੇਵ ਸਿੰਘ ਨੇ ਪਾਠੀ ਸਿੰਘਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ | ਇਸ ਮੌਕੇ ਹਰਪਾਲ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਝੱਲੀ, ਨਾਹਰ ਸਿੰਘ ਢੀਂਡਸਾ, ਜੱਗ ਸਿੰਘ ਮੌੜ, ਅਵਤਾਰ ਸਿੰਘ, ਦਰਸ਼ਨ ਸਿੰਘ ਗਿੱਲ, ਜਸਵੰਤ ਸਿੰਘ ਸਰਾਂ, ਯੋਧਾ ਸਿੰਘ, ਰਘੁਵੀਰ ਸਿੰਘ ਸਰੰਦੀ, ਸੁਖਵਿੰਦਰ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ |