15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਧਾਇਕ ਲਾਭ ਸਿੰਘ ਉਗੋਕੇ ਨੇ ਡੇਰਾ ਬਾਬਾ ਫ਼ਕੀਰ ਵਾਲਾ ਜੰਡਸਰ ਵਿਖੇ ਕੀਤਾ ਉਦਘਾਟਨ <br/>

ਪਿੰਡ ਜੰਡਸਰ ਵਿਖੇ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਸਰਪੰਚ ਹਰਚਰਨ ਸਿੰਘ ਮਾਨ ਮੂਰਤੀ ਸਥਾਪਨਾ ਕਰਨ ਮੌਕੇ | ਤਸਵੀਰ : ਸੁਰੇਸ਼ ਗੋਗੀ <br/> 15-02-2026
ਸ਼ਹਿਣਾ, 14 ਫਰਵਰੀ (ਸੁਰੇਸ਼ ਗੋਗੀ)-ਪਿੰਡ ਜੰਡਸਰ ਦੇ ਡੇਰਾ ਬਾਬਾ ਫ਼ਕੀਰ ਦਾਸ ਵਿਖੇ ਮੂਰਤੀ ਸਥਾਪਨਾ ਸਮਾਗਮ ਸਮੂਹ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪਿੰਡ ਜੰਡਸਰ ਦੇ ਸਰਪੰਚ ਹਰਚਰਨ ਸਿੰਘ ਮਾਨ ਵਲੋਂ ਮੂਰਤੀ ਸਥਾਪਨਾ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸਾਡੇ ਪਿੰਡਾਂ ਵਿਚ ਪੁਰਾਣੇ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਜੋੜ ਮੇਲੇ ਸਾਨੂੰ ਧਾਰਮਿਕ ਏਕਤਾ ਤੇ ਸਮਾਜਿਕ ਸਾਂਝ ਪੈਦਾ ਕਰਨ ਲਈ ਸਹਾਈ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ 'ਤੇ ਮਹਾਨ ਤਪੱਸਵੀ ਜਾਂ ਲੋਕਾਂ ਨੂੰ ਸੇਧ ਦੇਣ ਵਾਲੇ ਮਹਾਂਪੁਰਸ਼ ਚਰਨ ਪਾਉਂਦੇ ਹਨ, ਉਹ ਥਾਵਾਂ ਪਵਿੱਤਰ ਹੋ ਜਾਂਦੀਆਂ ਹਨ ਅਤੇ ਸਾਡੀ ਵਿਰਾਸਤ ਇਨ੍ਹਾਂ ਥਾਵਾਂ ਤੋਂ ਚੰਗੇ ਸੰਸਕਾਰ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ | ਇਸ ਮੌਕੇ ਡੇਰੇ ਦੇ ਮਹੰਤ ਬਾਬਾ ਕੈਲਾਸਗਿਰੀ ਨੇ ਆਏ ਮਹਿਮਾਨਾਂ ਨੂੰ ਸਿਰੋਪਾਉ ਭੇਟ ਕੀਤੇ | ਇਸ ਮੌਕੇ ਪ੍ਰਗਟ ਸਿੰਘ ਮੌੜ, ਪਰਮਜੀਤ ਸਿੰਘ, ਡਾ: ਅਜੈਬ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਦਿਵਿਆਂਗ ਬੱਚਿਆਂ ਲਈ ਬਲਾਕ ਪੱਧਰੀ ਰੰਗਾਰੰਗ ਪ੍ਰੋਗਰਾਮ 'ਤਾਰੇ ਜ਼ਮੀਨ ਪਰ' ਕਰਵਾਇਆ <br/> ਅਗਲੀ ਖ਼ਬਰ ਬਾਬਾ ਹੀਰਾ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।