19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮਾਸਟਰ ਬਲਦੇਵ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ <br/>

ਅਜੀਤ ਡੈਸਕ 19-02-2026
ਧਨੌਲਾ, 18 ਫਰਵਰੀ (ਜਤਿੰਦਰ ਸਿੰਘ ਧਨੌਲਾ)-ਮਾਸਟਰ ਬਲਦੇਵ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਸੰਤ ਬਾਬਾ ਗੁਲਾਬ ਸਿੰਘ ਜੀ ਪਿੰਡ ਬਾਲੀਆਂ (ਕੱਟੂ) ਵਿਖੇ ਹੋਇਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸਮਾਗਮ ਦੌਰਾਨ ਲੇਖਕ ਤੇਜਾ ਸਿੰਘ ਤਿਲਕ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਮਾਸਟਰ ਬਲਦੇਵ ਸਿੰਘ ਦੇ ਪਿਤਾ ਜੀ ਅਸਲੀ ਅਕਾਲੀ ਸਨ, ਦੀ ਧਰਮ ਪਤਨੀ ਸਵਰਨਜੀਤ ਕੌਰ ਵੀ ਮੁੱਖ ਅਧਿਆਪਕ ਦੇ ਤੌਰ 'ਤੇ ਰਿਟਾਇਰ ਹੋਏ ਸਨ ਅਤੇ ਇਹ ਪਿੰਡ ਬਾਲੀਆਂ ਦਾ ਸਭ ਤੋਂ ਪੁਰਾਣਾ ਪੜਿ੍ਹਆ ਲਿਖਿਆ ਪਰਿਵਾਰ ਹੈ | ਤਰਕਸ਼ੀਲ ਆਗੂ ਬਲਵਿੰਦਰ ਜਵੰਦਾ ਨੇ ਮਾਸਟਰ ਬਲਦੇਵ ਸਿੰਘ ਦੀ ਜੇਲ੍ਹ ਯਾਤਰਾ ਬਾਰੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਸਮੇਂ ਉਹ ਓਨਾ ਚਿਰ ਜੇਲ੍ਹ ਵਿਚ ਰਹੇ ਜਿਨ੍ਹਾਂ ਚਿਰ ਸੰਘਰਸ਼ ਜਿੱਤਿਆ ਨਹੀਂ ਗਿਆ | ਹਰਚਰਨ ਚੰਨਾ ਅਤੇ ਗੁਰਮੀਤ ਸੁਖਪੁਰਾ ਨੇ ਕਿਹਾ ਕਿ ਮਾਸਟਰ ਬਲਦੇਵ ਸਿੰਘ ਡੀ.ਟੀ.ਐਫ. ਦੇ ਨਿਧੜਕ ਸਿਪਾਹੀ ਸਨ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਸਵੰਤ ਭੱਠਲ ਨੇ ਨਿਭਾਈ | ਪਰਿਵਾਰ ਵਲੋਂ ਮਾਸਟਰ ਬਲਦੇਵ ਸਿੰਘ ਦੀ ਯਾਦ ਵਿਚ ਇਨਕਲਾਬੀ ਕੇਂਦਰ, ਡੀ.ਟੀ.ਐਫ., ਭਾਕਿਯੂ ਡਕੌਂਦਾ ਧਨੇਰ, ਭਾਕਿਯੂ ਡਕੌਂਦਾ ਬੁਰਜਗਿੱਲ ਨੂੰ 2100-2100 ਰੁਪਏ, ਸੀਨੀਅਰ ਸੈਕੰਡਰੀ ਸਕੂਲ ਨੂੰ 11000 ਰੁਪਏ ਅਤੇ ਪ੍ਰਾਇਮਰੀ ਸਕੂਲਾਂ ਨੂੰ 5100-5100 ਰੁਪਏ ਭੇਟ ਕੀਤੇ ਗਏ | ਇਸ ਮੌਕੇ ਹਰਜੀਤ ਬਾਲੀਆਂ, ਲਖਵੀਰ ਸਿੰਘ ਦੁਲਟ, ਸਵਰਨਜੀਤ ਸਿੰਘ, ਸੁਖਵਿੰਦਰ ਦਾਨਗੜ੍ਹ, ਰਘਵੀਰ ਕੱਟੂ, ਮਨਜੀਤ ਸਿੰਘ ਘੁਡਾਣੀ ਕਲਾਂ, ਪੁਸ਼ਪਿੰਦਰ ਸਰਪੰਚ ਮੰਡੇਰ, ਮਨਜਿੰਦਰ ਠੁੱਲੀਵਾਲ, ਹਰਪਾਲ ਪਾਲੀ, ਜਗਤਾਰ ਸਿੰਘ ਸਰਾਂ, ਸਾਹਿਬ ਸਿੰਘ ਬਡਬਰ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਲਗਵਾਈ |

ਪਿਛਲੀ ਖ਼ਬਰ -ਮਾਮਲਾ ਨਗਰ ਕੌਂਸਲ ਬਰਨਾਲਾ ਦਾ ਕਾਰਜਕਾਲ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦਾ- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 9 ਮਾਰਚ... ਅਗਲੀ ਖ਼ਬਰ ਸੜਕਾਂ ਦੀ ਮਾੜੀ ਹਾਲਤ, ਟਰੈਫ਼ਿਕ ਅਤੇ ਹੋਰ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਬਰਨਾਲਾ ਵਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।