08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬੇਰੁਜ਼ਗਾਰ ਸਾਂਝਾ ਮੋਰਚਾ ਦਾ ਵਫ਼ਦ ਸਿੱਖਿਆ ਸਕੱਤਰ ਨੰੂ ਮਿਲਿਆ <br/>

ਅਜੀਤ ਡੈਸਕ 20-02-2026
ਸੰਗਰੂਰ, 19 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ 56 ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਦੀ ਸਿੱਖਿਆ ਸਕੱਤਰ ਸ੍ਰੀਮਤੀ ਸੋਨਾਲੀ ਗਿਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ ਬੇਰੁਜ਼ਗਾਰ ਸਾਂਝਾ ਮੋਰਚੇ ਆਗੂ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸੇਖਾ ਨੇ ਸਿੱਖਿਆ ਸਕੱਤਰ ਨਾਲ ਮੀਟਿੰਗ ਦੌਰਾਨ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਲਈ ਗ੍ਰੈਜੂਏਸ਼ਨ ਵਿੱਚ 55 ਫ਼ੀਸਦੀ ਨੰਬਰਾਂ ਵਾਲੀ ਸ਼ਰਤ ਪੱਕੇ ਤੌਰ ਉੱਤੇ ਰੱਦ ਕਰ ਕੇ ਜਨਰਲ ਅਤੇ ਰਾਖਵੀਆ ਸ਼ੇ੍ਰਣੀਆਂ ਲਈ ਜਿਸ ਪ੍ਰਤੀਸ਼ਤ ਦੇ ਆਧਾਰ ਉੱਤੇ ਬੀ.ਐਡ ਕਰਵਾਈ ਹੈ ਉਸੇ ਪ੍ਰਤੀਸ਼ਤ ਅਨੁਸਾਰ ਹੀ ਭਰਤੀ ਕੀਤੀ ਜਾਵੇ | ਉਮਰ ਹੱਦ ਵਿਚ ਛੋਟ ਦੇ ਕੇ ਮਾਸਟਰ ਕਾਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ | ਮੀਟਿੰਗ ਵਿਚ 250 ਆਰਟ ਐਂਡ ਕਰਾਫ਼ਟ ਟੀਚਰ ਭਰਤੀ ਨੋਟੀਫ਼ਿਕੇਸ਼ਨ ਦੀ ਸ਼ਰਤਾਂ ਅਨੁਸਾਰ ਲਿਖਤੀ ਪ੍ਰੀਖਿਆ ਲੈ ਕੇ ਭਰਤੀ ਮੁਕੰਮਲ ਕੀਤੀ ਜਾਵੇ | ਸਿਹਤ ਵਿਭਾਗ ਵਿਚ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀ ਸਾਰੀ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ | ਆਗੂਆਂ ਅਨੁਸਾਰ ਸ੍ਰੀਮਤੀ ਸੋਨਾਲੀ ਗਿਰੀ ਨੇ ਭਰੋਸਾ ਦਿੱਤਾ ਕਿ ਉਹ ਆਉਂਦੇ ਸਮੇਂ ਵਿਚ ਸਿੱਖਿਆ ਮੰਤਰੀ ਅਤੇ ਹੋਰ ਲੋੜੀਦੇ ਵਿਭਾਗਾਂ ਨਾਲ ਮੀਟਿੰਗ ਕਰ ਕੇ ਜਲਦ ਬੇਰੁਜ਼ਗਾਰਾਂ ਨਾਲ ਦੁਬਾਰਾ ਮੀਟਿੰਗ ਕਰਨਗੇ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪਿਛਲੇ ਸਮੇਂ ਵਾਂਗ ਉਨ੍ਹਾਂ ਨੰੂ ਲਾਰੇ ਲਾਏ ਗਏ ਤਾਂ ਉਹ ਮੋਰਚਾ ਡੀ.ਸੀ. ਦਫ਼ਤਰ ਤੋਂ ਚੁੱਕ ਕੇ ਮੁੱਖ ਮੰਤਰੀ ਕੋਠੀ ਅੱਗੇ ਲੈ ਜਾਣਗੇ | ਇਸ ਮੌਕੇ ਲਲਿਤਾ ਪਟਿਆਲਾ, ਸਪਿੰਦਰ ਖਡਿਆਲ, ਕੁਲਵਿੰਦਰ ਸਿੰਘ, ਗੁਰਜੰਟ ਸਿੰਘ ਖੱਤਰੀ, ਕਰਮਜੀਤ ਸ਼ਰਮ, ਗੁਰਕਰਮ ਸਿੰਘ, ਬੋਬੀ ਹੀਰੋ ਕਲਾਂ, ਰਾਜਵੀਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਕੱਲ੍ਹ ਮਨਾਈ ਜਾਵੇਗੀ ਖਨੌਰੀ ਮੋਰਚੇ 'ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਦੂਜੀ ਬਰਸੀ <br/> ਅਗਲੀ ਖ਼ਬਰ ਹਲਕਾ ਧੂਰੀ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੰਦੀਪ ਘਨੌਰ ਨੇ ਪਾਰਟੀ ਨੂੰ ਅਲਵਿਦਾ ਆਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।